LPU ਦੀ ਵਿਦਿਆਰਥਣ ਨੂੰ ਮਾਈਕ੍ਰੋਸਾਫਟ ਨੇ ਦਿੱਤਾ 42 ਲੱਖ ਦਾ ਜਾੱਬ ਆਫ਼ਰ
ਮਾਈਕ੍ਰੋਸਾਫਟ ਵੱਲੋਂ LPU ਦੀ B.Tech ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਾਨੀਆ
ਜਲੰਧਰ: ਮਾਈਕ੍ਰੋਸਾਫਟ ਵੱਲੋਂ LPU ਦੀ B.Tech ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਾਨੀਆ ਅਰੋੜਾ ਨੂੰ 42 ਲੱਖ ਰੁਪਏ ਦੀ ਨੌਕਰੀ ਆਫਰ ਕੀਤੀ ਗਈ ਹੈ। ਤਾਨੀਆ ਨੂੰ ਮਾਈਕ੍ਰੋਸਾਫਟ ਵੱਲੋਂ ਹੈਦਰਾਬਾਦ ਵਿੱਚ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ । ਇਸ ਮਾਮਲੇ ਵਿੱਚ ਤਾਨੀਆ ਨੇ ਕਿਹਾ ਕਿ ਉਹ ਮਾਈਕ੍ਰੋਸਾਫਟ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ।
ਉਸਨੇ ਦੱਸਿਆ ਕਿ ਉਸਨੇ ਇਸ ਕੰਪਨੀ ਵਿੱਚ ਇੰਟਰਨਸ਼ਿਪ ਕੀਤੀ ਹੈ ਅਤੇ ਉਸਦਾ ਇਸ ਕੰਪਨੀ ਨਾਲ ਅਨੁਭਵ ਵੀ ਚੰਗਾ ਰਿਹਾ ਹੈ ।ਇਸ ਤੋਂ ਇਲਾਵਾ ਤਾਨੀਆ ਨੇ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਸਨੂੰ ਆਪਣੀ ਇਸ ਸਫਲਤਾ ਦੀ ਯਾਤਰਾ ਵਿੱਚ ਬਹੁਤ ਫਾਇਦਾ ਮਿਲਿਆ ਹੈ। ਜਿਸ ਕਾਰਨ ਉਹ LPU ਦੀ ਸ਼ੁਕਰਗੁਜ਼ਾਰ ਹਾਂ।ਇਸ ਮਾਮਲੇ ਵਿੱਚ LPU ਦੇ ਚਾਂਸਲਰ ਅਸ਼ੋਕ ਮਿੱਤਲ ਨੇ ਤਾਨੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਉੱਚ ਅਹੁਦੇ ਤੱਕ ਪਹੁੰਚਣ ਲਈ ਯੋਗ ਬਣਾਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੇ ਹੋਰ ਵਿਦਿਆਰਥੀ ਵੀ ਤਾਨੀਆ ਵਾਂਗ ਹੀ ਸਫਲਤਾ ਪ੍ਰਾਪਤ ਕਰਨਗੇ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।