ਪਰਲ ਕੰਪਨੀ ਦੀ ਜ਼ਮੀਨ ’ਤੇ ਚੱਲਿਆ ਪੀਲਾ ਪੰਜਾ; ਬਠਿੰਡਾ ਨਗਰ ਨਿਗਮ ਨੇ 3 ਦੁਕਾਨਾਂ ਨੂੰ ਢਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Bathinda Municipal Corporation demolished 3 shops on pearl land

 

ਬਠਿੰਡਾ:  ਬਠਿੰਡਾ ਦੇ 100 ਪੱਤੀ ਰੋਡ 'ਤੇ ਪਰਲ ਕੰਪਨੀ ਦੀ ਜ਼ਮੀਨ 'ਤੇ ਬਣੀ ਇਮਾਰਤ ਨੂੰ ਨਗਰ ਨਿਗਮ ਵਲੋਂ ਜੇ.ਸੀ.ਬੀ. ਨਾਲ ਢਾਹ ਦਿਤਾ ਗਿਆ। ਸਵੇਰੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਪੁਲਿਸ ਫੋਰਸ ਦੇ ਨਾਲ ਇਥੇ ਪਹੁੰਚੇ। ਉਨ੍ਹਾਂ ਨੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿਤਾ।ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸੁਰਿੰਦਰ ਕੁਮਾਰ ਬਿੰਦਾ ਨੇ ਦਸਿਆ ਕਿ 100 ਪੱਤੀ ਰੋਡ ਬਠਿੰਡਾ ਵਿਖੇ ਪਰਲ ਗਰੁੱਪ ਦੀ ਜਗ੍ਹਾ ’ਤੇ ਦੋ ਮੰਜ਼ਿਲਾਂ ਵਾਲੀਆਂ ਤਿੰਨ ਦੁਕਾਨਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੂੰ ਅੱਜ ਢਾਹ ਦਿਤਾ ਗਿਆ ਹੈ। ਨਗਰ ਨਿਗਮ ਵਲੋਂ ਵਾਰ-ਵਾਰ ਨੋਟਿਸ ਭੇਜੇ ਗਏ ਪਰ ਨੋਟਿਸ ਦਾ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਇਕ ਸਾਲ 'ਚ ਦੂਜੇ ਜਵਾਨ ਪੁੱਤ ਦੀ ਹੋਈ ਮੌਤ

ਜਿਸ ਕਾਰਨ ਅੱਜ ਇਨ੍ਹਾਂ ਤਿੰਨਾਂ ਦੁਕਾਨਾਂ ਨੂੰ ਪੀਲੇ ਪੰਜੇ ਨਾਲ ਢਾਹ ਦਿਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਪਰਲ ਗਰੁੱਪ 'ਤੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਕੋਲੋਂ ਥਾਂ ਖਾਲੀ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਜਿਨ੍ਹਾਂ ਨੇ ਨਿੱਜੀ ਕਬਜ਼ੇ ਕਰਕੇ ਦੁਕਾਨਾਂ, ਮਕਾਨ ਜਾਂ ਫੁੱਟਪਾਥ ਬਣਾਏ ਹੋਏ ਹਨ, ਉਨ੍ਹਾਂ ਵਿਰੁਧ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ। ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸੁਰਿੰਦਰ ਬਿੰਦਰਾ ਨੇ ਦਸਿਆ ਕਿ ਇਸ ਥਾਂ ’ਤੇ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਕਰਨ ਵਾਲਿਆਂ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ  

ਜਿਨ੍ਹਾਂ ਵਿਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਕ ਫਰਾਰ ਹੈ। ਉਨ੍ਹਾਂ ਦਸਿਆ ਕਿ ਜਦੋਂ ਇਹ ਬਿਲਡਿੰਗ ਬਣ ਰਹੀ ਸੀ ਤਾਂ ਇਸ ਇਲਾਕੇ ਵਿਚ ਲਗਾਏ ਗਏ ਬਿਲਡਿੰਗ ਇੰਸਪੈਕਟਰ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਮੁਕੰਮਲ ਰੀਪੋਰਟ ਭੇਜੇਗਾ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਜਦੋਂ ਇਹ ਇਮਾਰਤਾਂ ਬਣ ਰਹੀਆਂ ਸਨ ਤਾਂ ਬਠਿੰਡਾ ਵਿਚ ਕਿਹੜੇ ਅਧਿਕਾਰੀ ਤੇ ਕਿਹੜੇ ਕਮਿਸ਼ਨਰ ਤਾਇਨਾਤ ਸਨ।