ਜਾਣੋ ਅਕਾਲੀਆਂ ਨੇ ਕਿਉਂ ਰੱਖੀ ਹੈ ਨਿਰੰਕਾਰੀਆਂ ਤੋਂ ਦੂਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੀ ਸਰਕਾਰ ਦਾ ਵਿਰੋਧੀ ਧਿਰ ਸਿਆਸੀ ਖੇਤਰ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂ ਕਿ ਵਿਰੋਧੀ ਧਿਰ ਕੋਲ ਉਦੋਂ ਵੋਟਾਂ ਇਕੱਠੀਆਂ ਕਰਨ...

Akali's

ਚੰਡੀਗੜ੍ਹ (ਸ.ਸ.ਸ) : ਸੂਬੇ ਦੀ ਸਰਕਾਰ ਦਾ ਵਿਰੋਧੀ ਧਿਰ ਸਿਆਸੀ ਖੇਤਰ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂ ਕਿ ਵਿਰੋਧੀ ਧਿਰ ਕੋਲ ਉਦੋਂ ਵੋਟਾਂ ਇਕੱਠੀਆਂ ਕਰਨ ਦਾ ਬਹੁਤ ਵੱਡਾ ਮੌਕਾ ਹੁੰਦਾ ਹੈ ਜਦੋ ਸੂਬੇ ਵਿਚ ਕੋਈ ਹਾਦਸਾ ਵਾਪਰਿਆ ਹੋਵੇ | ਪਰ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਵਾਲੇ ਹਾਦਸੇ ਤੋਂ ਬਾਅਦ 10 ਸਾਲ ਪੰਜਾਬ 'ਤੇ ਰਾਜ ਕਰਨ ਵਾਲਾ ਅਕਾਲੀ ਦਲ ਇੱਕ ਤਰ੍ਹਾਂ ਨਾਲ ਗਾਇਬ ਹੋ ਗਿਆ ਜਾਪਦਾ ਹੈ | ਨਿਰੰਕਾਰੀ ਡੇਰੇ 'ਤੇ ਹੋਏ ਹਮਲੇ ਤੋਂ ਅਕਾਲੀ ਦਲ ਦੂਰ ਹੀ ਹੈ।

 ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰ ਕੈਪਟਨ ਸਰਕਾਰ ਅਤੇ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਜਿੰਮੇਦਾਰ ਦੱਸ ਕੇ ਅਕਾਲੀ ਦਲ ਨੇ ਪੰਜਾਬੀ ਦੀ ਸਿਆਸਤ ਵਿਚ ਮੌਜੂਦ ਹੋਣ ਦਾ ਪ੍ਰਮਾਣ ਦੇ ਦਿੱਤਾ, ਪਰ ਵਾਰਦਾਤ ਵਾਲੀ ਜਗ੍ਹਾ 'ਤੇ ਜਾਣਾ ਉਚਿਤ ਨਹੀਂ ਸਮਝਿਆ | ਕਿਉਂ ਕਿ ਅਕਾਲੀ ਦਲ ਡਰ ਹੈ ਕਿ ਉਨ੍ਹਾਂ ਵੱਲੋਂ ਨਿਰੰਕਾਰੀ ਡੇਰੇ ਵਿਚ ਪੈਰ ਪਾਉਣ 'ਤੇ ਸਿਖਾਂ ਦੀ ਵੋਟ ਹੱਥੋਂ ਖੁੱਸ ਸਕਦੀ ਹੈ | ਪੰਥ ਅਤੇ ਸਿੱਖੀ ਦਾ ਹਵਾਲਾ ਦੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਵੀ ਨਿਰੰਕਾਰੀ ਹਮਲੇ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਨ |

ਉਂਝ ਇਸ ਤੋਂ ਮਹੀਨਾ ਪਹਿਲਾਂ ਸੂਬੇ ਵਿੱਚ ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ 'ਤੇ ਜੰਮ ਕੇ ਰਾਜਨੀਤੀ ਕੀਤੀ ਤੇ ਨਵਜੋਤ ਸਿੱਧੂ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਨਿਰੰਕਾਰੀ ਡੇਰੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।  ਬਰਗਾੜੀ ਮੋਰਚੇ ਤੋਂ ਬਾਅਦ ਲਗਾਤਾਰ ਸਿੱਖ ਵੋਟ ਅਕਾਲੀ ਦਲ ਦਾ ਪੱਲਾ ਛੱਡ ਰਹੀਆਂ ਹਨ ਅਤੇ ਇਸ ਡਰ ਦੇ ਮਾਰੇ ਅਕਾਲੀ ਦਲ ਨੇ ਨਿਰੰਕਾਰੀਆਂ ਤੋਂ ਦੂਰੀ ਬਣਾਈ ਹੋਈ ਹੈ, ਜਾਪਦਾ ਹੈ ਕਿ ਅਕਾਲੀ ਦਲ ਇਸ ਵਾਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ |