ਪੰਜਾਬ ਦੇ ਇਸ ਬਜ਼ੁਰਗ ਦੌੜਾਕ ਬਾਰੇ ਆਈ ਮਾੜੀ ਖ਼ਬਰ, ਪਹਿਲਾਂ ਜਿੱਤਿਆ ਤਮਗਾ ਤੇ ਫਿਰ...........

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀਆਂ ਵਿਚ ਖੇਡਣ ਦੀ ਰੁਚੀ ਆਮ ਪਾਈ ਜਾਂਦੀ ਹੈ ਪਰ ਕਈ ਅਜਿਹੇ ਖਿਡਾਰੀ ਵੀ ਹਨ ਜੋ 75 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ।

Milkha Singh, Fauja Singh and Bakhshish singh

ਹੁਸ਼ਿਆਰਪੁਰ: ਪੰਜਾਬੀਆਂ ਵਿਚ ਖੇਡਣ ਦੀ ਰੁਚੀ ਆਮ ਪਾਈ ਜਾਂਦੀ ਹੈ ਪਰ ਕਈ ਅਜਿਹੇ ਖਿਡਾਰੀ ਵੀ ਹਨ ਜੋ 75 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਇਸ ਦੇ ਬਾਵਜੂਦ ਵੀ ਸਿਹਤ ਪੱਖੋਂ ਤੰਦਰੁਸਤ ਹਨ। ਜ਼ਿਆਦਾ ਉਮਰ ਦੇ ਦੌੜਾਕ ਪੰਜਾਬੀ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਫੌਜਾ ਸਿੰਘ ਦਾ ਆਉਂਦਾ ਹੈ ਜੋ 108 ਸਾਲ ਦੇ ਹੋ ਚੁੱਕੇ ਹਨ। ਉਹਨਾਂ ਤੋਂ ਬਾਅਦ ਮਿਲਖਾ ਸਿੰਘ ਜੋ ਕਿ 90 ਸਾਲ ਦੇ ਹੋ ਗਏ ਹਨ। ਇਸੇ ਤਰ੍ਹਾਂ ਦੇ ਦੌੜਾਕ ਪੰਜਾਬ ਦੇ ਬਖਸ਼ੀਸ਼ ਸਿੰਘ ਵੀ ਸਨ, ਜਿਨ੍ਹਾਂ ਦੀ ਉਮਰ 78 ਸਾਲ ਸੀ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਐਥਲੀਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੀ ਦੌੜ ਜਿੱਤਣ ਤੋਂ ਬਾਅਦ ਮੈਦਾਨ ਵਿਚ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੌੜ ਜਿੱਤਣ ਤੋਂ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। ਬਖਸ਼ੀਸ਼ ਸਿੰਘ ਨੇ 1500 ਮੀਟਰ ਦੀ ਦੌੜ ਵਿਚ ਪਹਿਲਾ ਅਤੇ 800 ਮੀਟਰ ਦੀ ਦੌੜ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ।

 

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੰਜਾਬ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਲਈ ਐਥਲੈਟਿਕ ਮੀਟ ਕਰਵਾਈ ਗਈ ਅਤੇ ਬਖਸ਼ੀਸ਼ ਸਿੰਘ ਨੇ ਇਸ ਐਥਲੀਟ ਵਿਚ ਭਾਗ ਲਿਆ ਸੀ। ਜਦੋਂ ਦੌੜ ਖ਼ਤਮ ਹੋਈ ਤਾਂ ਬਖਸ਼ੀਸ਼ ਸਿੰਘ ਕਾਫ਼ੀ ਖੁਸ਼ ਸਨ। ਉੱਥੇ ਮੌਜੂਦ ਲੋਕਾਂ ਨੇ ਬਖਸ਼ੀਸ਼ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅਰਾਮ ਕਰਨ ਲਈ ਤੇ ਰਿਲੈਕਸ ਹੋਣ ਲਈ ਕਿਹਾ। ਜਦੋਂ ਉਹ ਰਿਲੈਕਸ ਹੋਣ ਲਈ ਕੱਪੜੇ ਪਾਉਣ ਲੱਗੇ ਤਾਂ ਉਹ ਕੱਪੜੇ ਨਹੀਂ ਪਹਿਨ ਸਕੇ, ਉੱਥੇ ਹੀ ਡਿੱਗ ਗਏ।

ਇਸ ਤੋਂ ਬਾਅਦ ਬਖਸ਼ੀਸ਼ ਸਿੰਘ ਦੇ ਦੋਸਤ ਐਮ ਪੀ ਸ਼ਰਮਾ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਹੁਸ਼ਿਆਰਪੁਰ ਟੀਮ ਦੀ ਅਗਵਾਈ ਕਰਦੇ ਸਨ। ਉਹ ਸਾਬਕਾ ਫੌਜੀ ਸਨ। ਫੌਜ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਅਧਿਆਪਕ ਦੀ ਨੌਕਰੀ ਵੀ ਕੀਤੀ। ਉਹਨਾਂ ਨੂੰ ਦੌੜਨ ਦਾ ਸ਼ੌਂਕ। ਸੰਨ 1982 ਵਿਚ ਉਹਨਾਂ ਨੇ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹ ਕਈ ਸੂਬਿਆਂ ਵਿਚ ਖੇਡੇ। ਉਹਨਾਂ ਨੇ 200 ਤੋਂ ਵੀ ਵੱਧ ਤਮਗੇ ਜਿੱਤੇ ਸਨ। ਬਖਸ਼ੀਸ਼ ਸਿੰਘ ਨੇ 800 ਮੀਟਰ, 1500 ਮੀਟਰ ਅਤੇ 5 ਹਜ਼ਾਰ ਮੀਟਰ ਦੀ ਦੌੜ ਵਿਚ ਹਿੱਸਾ ਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।