ਅਕਾਲੀ ਦਲ ਟਕਸਾਲੀ ਦੀ ਅਹਿਮ ਮੀਟਿੰਗ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਭਖਦੇ ਮਸਲਿਆਂ 'ਤੇ ਰਣਨੀਤੀ ਉਲੀਕੀ ਜਾਵੇਗੀ

Akali Dal taksali Meeting Today

ਅੰਮ੍ਰਿਤਸਰ  (ਸੁਖਵਿੰਦਰਜੀਤ  ਸਿੰਘ  ਬਹੋੜੂ) :  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਮੂਹ ਅਹੁਦੇਦਾਰਾਂ, ਜ਼ਿਲਾ ਪ੍ਰਧਾਨ, ਕੋਰ ਕਮੇਟੀ ਮੈਂਬਰਾਂ, ਪਾਰਟੀ ਫ਼ੈਡਰੇਸ਼ਨ ਤੇ ਯੂਥ ਵਿੰਗ ਦੀ ਅਹਿਮ ਹੰਗਾਮੀ ਮੀਟਿੰਗ ਬੁਲਾ ਲਈ ਹੈ। ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਥੇਬੰਦੀ ਨੂੰ ਪਾਰਟੀ ਦੇ ਨੀਤੀ ਪ੍ਰੋਗਰਾਮਾ ਤੋ ਜਾਣੂ ਕਰਵਾਉਣ ਲਈ ਅਤੇ ਭਵਿੱਖ ਦੇ ਫੈਸਲੇ ਲੈਣ ਲਈ ਵਿਸੇਸ਼ ਮੀਟਿੰਗ 21 ਨਵੰਬਰ 12 ਵਜੇ ਪਾਰਟੀ ਕੈਪਸ ਗੁਰੂ ਹਰਿਰਾਏ ਐਵੀਨਿਊ ਵਿਖੇ ਬੁਲਾਈ।

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਜਨਰਲ ਸਕੱਤਰ ਤੇ ਬੁਲਾਰੇ  ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਕਿਹਾ ਕਿ, ਇਸ ਮੀਟਿੰਗ ਵਿੱਚ ਜਥੇਬੰਦਕ ਢਾਂਚੇ ਦੇ ਵਿਸਥਾਰ ਬਾਰੇ ਵੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਿਰਣਾ ਲੈ ਸਕਦੇ ਹਨ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਮੀਟਿੰਗ ਵਿਚ ਸਮੇਂ ਪਹੁੰਚਣ ਦੀ ਅਪੀਲ ਕੀਤੀ।