ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ ਭਾਜਪਾ ਦਾ ਵਫ਼ਦ, ਭਾਈਚਾਰਕ ਸਾਂਝ ਲਈ ਕੀਤੀ ਅਰਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੌਕੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ ਗਈ।

BJP delegation paid obeisance at Sri Kartarpur Sahib


ਡੇਰਾ ਬਾਬਾ ਨਾਨਕ: ਪੰਜਾਬ ਭਾਜਪਾ ਦਾ ਇਕ ਵਫ਼ਦ ਅੱਜ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋਇਆ। ਇਸ ਮੌਕੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ ਗਈ।

ਸੀਨੀਅਰ ਆਗੂਆਂ ਵਿਚ ਰਾਜੇਸ਼ ਰਠੋਰ, ਅਨੀਲ ਸਰੀਨ, ਗੁਰਦੀਪ ਸਿੰਘ ਗੋਸ਼ਾ, ਖ਼ੁਸ਼ਵੰਤ ਸਿੰਘ, ਅਸ਼ੋਕ ਸਰੀਨ, ਜਤਿੰਦਰ ਸਿੰਘ ਔਲਖ, ਦਿਲਬਾਗ ਰਾਏ, ਸੁਰਿੰਦਰ ਕੌਰ, ਕਨਵਲ, ਰਵਿੰਦਰ ਸਿੰਘ ਗਰੇਵਾਲ ਗੇਗਾ, ਮਨਜੀਤ ਸਿੰਘ ਮੰਨਾ, ਵਿਕਾਸ਼ ਸ਼ਰਮਾ, ਰਾਮਰੀਸ਼ ਵਿਜ, ਰਣਦੀਪ ਸਿੰਘ ਦਿਉਲ ਸ਼ਾਮਲ ਸਨ।

ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਖੇਤੀ ਕਰਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੁਨੇਹਾ ਦਿੱਤਾ ਸੀ, ਉੱਥੇ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਮੁੱਚੇ ਸੰਸਾਰ ਨੂੰ ਸ਼ਾਂਤੀ ਅਤੇ ਭਗਤੀ ਗ੍ਰਹਿਸਤੀ ਜੀਵਨ ਵਿਚ ਜਿਊਣ ਦਾ ਸੰਦੇਸ਼ ਦਿੱਤਾ।  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੋਬਿੰਦ ਸਿੰਘ ਨੇ ਭਾਜਪਾ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।