ਮੁੱਖ ਮੰਤਰੀ ਨਾਲ ਅਧਿਆਪਕਾਂ ਦੀ ਮੁਲਾਕਾਤ ਦਾ ਮਾਮਲਾ ਲਟਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਓ.ਪੀ. ਸੋਨੀ ਨਾਲ ਅੱਜ ਅਧਿਆਪਕਾਂ ਦੇ ਇਕ ਵਫ਼ਦ ਨੇ ਮੀਟਿੰਗ ਕੀਤੀ। ਅਧਿਆਪਕਾਂ ਦੇ ਵਫ਼ਦ ਨੇ ਜ਼ੋਰ ਦਿਤਾ ਕਿ ਉਨ੍ਹਾਂ....

ਓ.ਪੀ ਸੋਨੀ ਅਤੇ ਅਧਿਆਪਕ

ਚੰਡੀਗੜ੍ਹ, 19 ਦਸੰਬਰ (ਅਮਨਪ੍ਰੀਤ) : ਸਿੱਖਿਆ ਮੰਤਰੀ ਓ.ਪੀ. ਸੋਨੀ ਨਾਲ ਅੱਜ ਅਧਿਆਪਕਾਂ ਦੇ ਇਕ ਵਫ਼ਦ ਨੇ ਮੀਟਿੰਗ ਕੀਤੀ। ਅਧਿਆਪਕਾਂ ਦੇ ਵਫ਼ਦ ਨੇ ਜ਼ੋਰ ਦਿਤਾ ਕਿ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਵਾਈ ਜਾਵੇ। ਜਿਸ ਬਾਰੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸੰਘਰਸ਼ ਖਤਮ ਕਰਨ ਸਮੇਂ ਭਰੋਸਾ ਦਿਤਾ ਸੀ। ਅਧਿਆਪਕ ਆਗੂਆਂ ਨੂੰ ਸਿੱਖਿਆ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਦੀ ਸਿਹਤ ਵਿਚ ਜਦੋਂ ਵੀ ਸੁਧਾਰ ਹੋ ਜਾਵੇਗਾ ਤੁਰਤ ਬਾਅਦ ਉਨ੍ਹਾਂ ਦੀ ਮੀਟਿੰਗ ਕਰਵਾ ਦਿਤੀ ਜਾਵੇਗੀ।

ਇਸ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਇਹ ਵੀ ਭਰੋਸਾ ਦਿਤਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਅੱਠ ਮਹੀਨੇ ਤੋਂ ਨਹੀਂ ਮਿਲ ਰਹੀਆਂ ਉਨ੍ਹਾਂ ਦੀਆਂ ਤਨਖਾਹਾਂ ਤੁਰਤ ਰੀਲੀਜ਼ ਕਰਵਾਈਆਂ ਜਾਣਗੀਆਂ। ਜਿਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੀ ਵਰਦੀ ਲਈ ਪੈਸਾ ਜਾਰੀ ਨਹੀਂ ਹੋਇਆ ਉਹ ਵੀ ਹੋਇਆ ਉਹ ਵੀ ਤੁਰਤ ਦਿਤਾ ਜਾਵੇਗਾ। ਅਧਿਆਪਕ ਆਗੂ ਸੁਖਵਿੰਦਰ ਸਿੰਘ ਨੇ ਦਸਿਆ ਕਿ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਚੰਗੇ ਮਾਹੌਲ ਵਿਚ ਹੋਈ। ਜਿਨ੍ਹਾਂ ਅਧਿਆਪਕ ਆਗੂਆਂ 'ਤੇ ਪੁਲਿਸ ਕੇਸ ਬਣੇ ਹਨ ਜਾਂ ਬਦਲੀਆਂ ਅਤੇ ਜਵਾਬ-ਤਲਬੀਆਂ ਕੀਤੀਆਂ ਹਨ ਉਹ ਵੀ ਤੁਰਤ ਰੱਦ ਕੀਤੀਆਂ ਜਾਣਗੀਆਂ।

Related Stories