ਮੋਦੀ ਅਤੇ ਮੁੱਖ ਮੰਤਰੀ ਦੀ ਆਲੋਚਨਾ ਕਰਨ 'ਤੇ ਮਨੀਪੁਰ ਪੱਤਰਕਾਰ ਨੂੰ ਹੋਈ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਮਨੀਪੁਰ ਦੇ ਮੁੱਖ ਮੰਤਰੀ ਦੀ ਆਲੋਚਨਾ ਕਰਨ ਵਾਲੇ ਇਕ ਸੰਪਾਦਕ ਕਿਸ਼ੋਰ ਚੰਦਰ ਵਾਂਗਖੇਮ ਨੂੰ ਸਥਾਨਕ ਅਦਾਲਤ ਨੇ ਇਕ ਸਾਲ ਹਿਰਾਸਤ ਵਿਚ ਰੱਖਣ ਦੀ ...

Kishore Chandra Wangkhem

ਇੰਫਾਲ (ਪੀਟੀਆਈ) :- ਸੋਸ਼ਲ ਮੀਡੀਆ 'ਤੇ ਮਨੀਪੁਰ ਦੇ ਮੁੱਖ ਮੰਤਰੀ ਦੀ ਆਲੋਚਨਾ ਕਰਨ ਵਾਲੇ ਇਕ ਸੰਪਾਦਕ ਕਿਸ਼ੋਰ ਚੰਦਰ ਵਾਂਗਖੇਮ ਨੂੰ ਸਥਾਨਕ ਅਦਾਲਤ ਨੇ ਇਕ ਸਾਲ ਹਿਰਾਸਤ ਵਿਚ ਰੱਖਣ ਦੀ ਸਜ਼ਾ ਸੁਣਾਈ ਹੈ। ਵਾਂਗਖੇਮ ਨੂੰ ਇਹ ਸਜ਼ਾ ਨੈਸ਼ਨਲ ਸਿਕਿਓਰਿਟੀ ਐਕਟ (ਐਨਐਸਏ) ਦੇ ਤਹਿਤ ਦਿਤੀ ਗਈ ਹੈ। 39 ਸਾਲ ਦੇ ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੁਆਰਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਗਿਆ ਹੈ।

ਇਕ ਸਥਾਨਿਕ ਨਿਊਜ਼ ਚੈਨਲ ਵਿਚ ਕੰਮ ਕਰਨ ਵਾਲੇ ਵਾਂਗਖੇਮ (39) ਨੇ 19 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਨਰਿੰਦਰ ਮੋਦੀ ਸਰਕਾਰ ਦੀ ਕਠਪੁਤਲੀ ਦੱਸਿਆ। ਇਸ ਦੇ ਪਿੱਛੇ ਉਨ੍ਹਾਂ ਨੇ ਇਸ ਦੀ ਵਜ੍ਹਾ ਰਾਜ ਵਿਚ ਰਾਣੀ ਲਕਸ਼ਮੀਬਾਈ ਜੈਯੰਤੀ ਦੇ ਪ੍ਰੋਗਰਾਮ ਨੂੰ ਦੱਸਿਆ। ਟਿੱਪਣੀ ਤੋਂ ਬਾਅਦ ਵਾਂਗਖੇਮ ਨੂੰ ਇੰਫਾਲ ਵੈਸਟ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ 'ਤੇ 27 ਨਵੰਬਰ ਨੂੰ ਹਿਰਾਸਤ ਵਿਚ ਲਿਆ ਗਿਆ।

ਇਸ ਤੋਂ ਬਿਨਾਂ ਉਨ੍ਹਾਂ ਨੂੰ ਰਿਹਾ ਕਰਨ ਦੇ ਕੁੱਝ ਦਿਨਾਂ ਬਾਅਦ ਹੀ ਫਿਰ ਤੋਂ ਐਨਐਸਏ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਮਨੀਪੁਰ ਗ੍ਰਹਿ ਵਿਭਾਗ ਦੁਆਰਾ 14 ਦਸੰਬਰ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਵਿਚ 11 ਦਸੰਬਰ ਨੂੰ ਐਨਐਸਏ ਦੇ ਸਲਾਹਕਾਰ ਬੋਰਡ ਨੇ ਵਾਂਗਖੇਮ ਦੇ ਵਿਰੁੱਧ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਦੋ ਦਿਨ ਬਾਅਦ ਸਪੱਸ਼ਟ ਕੀਤਾ ਕਿ ਵਾਂਗਖੇਮ 'ਤੇ ਐਨਐਸਏ ਦੇ ਤਹਿਤ ਕਾਰਵਾਈ ਕਰਨ ਲਈ ਕਾਫ਼ੀ ਸਬੂਤ ਹਨ।

ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਵਾਂਗਖੇਮ ਜਿਸ ਚੈਨਲ ਵਿਚ ਕੰਮ ਕਰਦੇ ਸਨ, ਉਸ ਦੇ ਐਡੀਟਰ ਇਨ ਚੀਫ ਬਰੋਜੇਂਦਰੋ ਨਿੰਗੋਂਬਾ ਖ਼ੁਦ ਹੀ ਏਐਮਡਬਲਿਯੂਜੇਊ ਪ੍ਰਧਾਨ ਹਨ। ਉਨ੍ਹਾਂ ਦਾ ਇਸ ਮਾਮਲੇ 'ਤੇ ਕਹਿਣਾ ਹੈ ਕਿਸ਼ੋਰਚੰਦਰ ਦੁਆਰਾ ਫੇਸਬੁਕ 'ਤੇ ਕੀਤੀ ਗਈ ਪੋਸਟ ਬਹੁਤ ਨਿਜੀ ਸੀ। ਅਸੀਂ ਇਸ ਵਿਚ ਦਖਲ ਨਹੀਂ ਦੇ ਸਕਦੇ ਹਾਂ।

ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਇਹ ਸਾਡੇ ਫ਼ੈਸਲਾ ਦੇ ਹੀ ਖਿਲਾਫ ਹੋਵੇਗਾ। ਕਿਸ਼ੋਰਚੰਦਰ ਨੇ ਰਿਹਾਅ ਹੋਣ ਤੋਂ ਬਾਅਦ ਨੈੱਟਵਰਕ ਨਾਲ ਕੀਤੇ ਗਏ ਅਪਣੇ ਵਾਅਦੇ ਦੀ ਉਲੰਘਣਾ ਕੀਤਾ। ਇਸ ਦੀ ਵਜ੍ਹਾ ਨਾਲ ਸਾਡੇ ਪ੍ਰਬੰਧਨ ਨੇ ਉਸ ਨੂੰ ਬਰਖਾਸਤ ਕਰ ਦਿਤਾ। ਵਾਂਗਖੇਮ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਤੀ ਦੇ ਵਿਰੁੱਧ ਲੱਗੇ ਦੋਸ਼ਾਂ ਨੂੰ ਵਾਪਸ ਲੈ ਲਿਆ ਜਾਵੇ ਪਰ ਇਸ 'ਤੇ ਹਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਹੈ।