ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਵਿਚ ਸੰਗਠਿਤ ਪ੍ਰਾਜੈਕਟ ਸਥਾਪਤ ਕਰਨ 'ਚ ਵਿਖਾਈ ਦਿਲਚਸਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ...

DUBAI-BASED LULU GROUP...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ ਮਾਹੌਲ ਤੋਂ ਪ੍ਰਭਾਵਿਤ ਹੁੰਦਿਆਂ ਖਾੜੀ ਦੇਸ਼ਾਂ ਵਿਚ ਰਿਟੇਲ ਸ਼ਾਪਿੰਗ ਸੈਂਟਰਾਂ ਦੇ ਦੁਬਈ ਅਧਾਰਿਤ ਪ੍ਰਮੁੱਖ ਲੁਲੁ ਗਰੁੱਪ ਦੇ ਚੀਫ ਐਗਜ਼ੈਕਟਿਵ ਅਫ਼ਸਰ ਸੈਫੀ ਰੂਪਾਵਾਲਾ ਨੇ ਪ੍ਰਮੁੱਖ ਤੌਰ 'ਤੇ ਮੁਹਾਲੀ ਵਿਚ ਸੰਗਠਿਤ ਪ੍ਰਾਜੈਕਟ ਦੀ ਸਥਾਪਨਾ ਰਾਹੀਂ ਪੰਜਾਬ ਵਿਚ ਕਾਰੋਬਾਰ ਸ਼ੁਰੂ ਕਰਨ 'ਚ ਡੂੰਘੀ ਦਿਲਚਸਪੀ ਦਿਖਾਈ ਹੈ।

ਗਰੁੱਪ ਦੇ ਸੀ.ਈ.ਓ ਸ੍ਰੀ ਰੂਪਾਵਾਲਾ ਨੇ ਇਨਵੈਸਮੈਂਟ ਪ੍ਰੋਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੂੰ ਦੱਸਿਆ ਕਿ ਲੁਲੁ ਗਰੁੱਪ ਵੱਲੋਂ ਕੋਚੀ ਵਿਚ ਭਾਰਤ ਦਾ ਸਭ ਤੋਂ ਵੱਡਾ ਮਾਲ ਬਣਾਇਆ ਗਿਆ ਹੈ ਜਿੱਥੇ ਰੋਜ਼ਾਨਾ ਇਕ ਲੱਖ ਲੋਕ ਆਉਂਦੇ ਹਨ ਅਤੇ ਅਜਿਹਾ ਪ੍ਰਾਜੈਕਟ ਹੀ ਪੰਜਾਬ ਵਿਚ ਲਿਆਉਣ ਦੀ ਯੋਜਨਾ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਇਸ ਪ੍ਰਸਤਾਵਿਤ ਪ੍ਰਾਜੈਕਟ ਲਈ ਕੰਪਨੀ ਨੂੰ ਲਗਪਗ 25 ਏਕੜ ਰਕਬੇ ਦੀ ਲੋੜ ਹੈ।

ਲੁਲੁ ਗਰੁੱਪ ਇੰਟਰਨੈਸ਼ਨਲ ਦੇ ਚੀਫ ਅਪਰੇਟਿੰਗ ਅਫਸਰ ਸਲੀਮ, ਡਾਇਰੈਕਟਰ ਸਲੀਮ ਤੇ ਅਨੰਥ, ਖਰੀਦ ਮੈਨੇਜਰ ਜ਼ੁਲਫਿਕਰ ਕੇ. ਅਤੇ ਮੈਨੇਜਰ ਪੀ.ਡੀ.ਡੀ. ਸ਼ਮੀਮ ਐਸ. 'ਤੇ ਅਧਾਰਿਤ ਵਫ਼ਦ ਨੇ ਤਾਜ਼ਾ ਸਬਜ਼ੀਆਂ, ਫਲ, ਬਾਸਮਤੀ, ਜੈਵਿਕ ਵਸਤਾਂ ਅਤੇ ਦੁੱਧ ਪਦਾਰਥ ਆਦਿ ਦੀ ਦਰਾਮਦ ਵਿੱਚ ਦਿਲਚਸਪੀ ਦਿਖਾਈ।ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟਰ ਫੈਸਿਲੀਟੇਸ਼ਨ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਕਿਹਾ

ਪੰਜਾਬ ਸਰਕਾਰ ਪਾਸੋਂ ਪੂਰਨ ਸਹਿਯੋਗ ਅਤੇ ਠੋਸ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿਚ ਆਲਮੀ ਨਿਵੇਸ਼ ਅਤੇ ਪੂੰਜੀ ਫੰਡ ਕੰਪਨੀਆਂ ਲਈ ਅਸੀਮ ਮੌਕੇ ਹਨ ਜਿੱਥੇ ਸਨਅਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿਤਾ ਜਾ ਰਿਹਾ ਹੈ। ਉਨ੍ਹਾਂ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਖਾਣ ਵਾਲੀਆਂ ਵਸਤਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਰਗੋ ਸੈਂਟਰ ਸ਼ੁਰੂ ਕਰਨ ਵਾਸਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਹੈ ਜੋ ਦਸੰਬਰ, 2019 ਵਿਚ ਚਾਲੂ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਟਰਮੀਨਲ ਦੂਜੇ ਮੁਲਕਾਂ ਨੂੰ ਤਾਜ਼ਾ ਸਬਜ਼ੀਆਂ, ਫਲ ਅਤੇ ਜੈਵਿਕ ਵਸਤਾਂ ਬਰਾਮਦ ਕਰਨ ਵਿੱਚ ਬਹੁਤ ਸਹਾਈ ਹੋਵੇਗਾ। ਇਸ ਤੋਂ ਪਹਿਲਾਂ ਸੂਬੇ ਵਿਚ ਨਿਵੇਸ਼ ਲਈ ਰੁਚੀ ਦਿਖਾਉਣ ਲਈ ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਿਵੇਸ਼ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਵਾਸਤੇ ਇਨਵੈਸਟ ਪੰਜਾਬ ਵਲੋਂ 23 ਵਿਭਾਗਾਂ ਨਾਲ ਸਬੰਧਤ ਸਾਰੀਆਂ ਰੈਗੂਲੇਟਰੀ ਮਨਜ਼ੂਰੀਆਂ ਅਤੇ ਕਾਰਜ ਸਬੰਧੀ ਪ੍ਰਵਾਨਗੀਆਂ ਇਕੋ ਜਗ੍ਹਾ ਮੁਹੱਈਆ ਕਰਾਈਆਂ ਜਾਂਦੀਆਂ ਹਨ।

ਸੂਬਾਈ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿਤੀਆਂ ਜਾਂਦੀਆਂ ਰਿਆਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਸਨਅਤੀ ਖੇਤਰ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਾਉਣ ਤੋਂ ਇਲਾਵਾ ਪੰਜਾਬ ਵਲੋਂ ਪੂੰਜੀਗਤ ਨਿਵੇਸ਼ ਬਦਲੇ ਵੱਖ-ਵੱਖ ਰਿਆਇਤਾਂ ਰਾਹੀਂ ਅਦਾਇਗੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਲੁਧਿਆਣਾ, ਜਲੰਧਰ, ਮੋਗਾ ਅਤੇ ਕੁਝ ਹੋਰ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਵਲੋਂ ਸੀ.ਈ.ਓ. ਅਤੇ ਲੁਲੁ ਗਰੁੱਪ ਦੇ ਸੀਓਓ ਨਾਲ ਸੰਯੁਕਤ ਅਰਬ ਅਮੀਰਾਤ ਵਿਚ ਸਬਜ਼ੀਆਂ, ਫਲਾਂ, ਗੁੜ, ਬਿਸਕੁਟਾਂ, ਸ਼ਹਿਦ, ਡੇਅਰੀ ਉਤਪਾਦਾਂ, ਚਾਦਰਾਂ ਤੇ ਤੌਲੀਆਂ ਆਦਿ ਦੀ ਬਰਾਮਦ ਬਾਰੇ ਗੱਲਬਾਤ ਕੀਤੀ।

ਇਸ ਗਰੁੱਪ ਦੇ ਮੈਂਬਰਾਂ ਨਾਲ ਪੰਜਾਬ ਐਗਰੋ ਦੇ ਐਮ.ਡੀ. ਸੀ. ਸਿਬਨ, ਮਿਲਕਫੈਡ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਮਾਰਕਫੈਡ ਦੇ ਐਮ.ਡੀ. ਰਾਹੁਲ ਗੁਪਤਾ, ਡਾਇਰੈਕਟਰ ਇੰਡਸਟਰੀਜ਼ ਡੀ.ਪੀ.ਐਸ. ਖਰਬੰਦਾ, ਮਾਰਕਫੈਡ ਦੇ ਚੀਫ ਮੈਨੇਜਰ ਸ੍ਰੀ ਐਚ.ਐਸ. ਬੈਂਸ ਨੇ ਵੀ ਗੱਲਬਾਤ ਕੀਤੀ। ਇਸੇ ਦੌਰਾਨ, ਲੂਲੂ ਗਰੁੱਪ ਦੇ ਵਫ਼ਦ ਨੇ ਮਾਰਕਫੈਡ ਵਲੋਂ ਸੋਹਣੇ ਉਤਪਾਦਾਂ, ਕਰੀਮਿਕਾ, ਐਚ ਐਫ ਸੁਪਰ, ਐਕਰੇਜ਼ ਫਰੈੱਸ਼, ਪੰਜਾਬ ਐਗਰੋ ਅਤੇ ਟ੍ਰਾਈਡੈਂਟ ਗਰੁੱਪ ਵਲੋਂ ਲਾਈਆਂ ਸਟਾਲਾਂ ਦਾ ਦੌਰਾ ਕੀਤਾ।