ਲੁਧਿਆਣਾ 'ਚ ਮੁਲਜ਼ਮਾਂ ਨੇ ਸਬਜ਼ੀ ਖਰੀਦ ਕੇ ਘਰ ਵਾਪਸ ਜਾ ਰਹੀ ਬਜ਼ੁਰਗ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ CCTV 'ਚ ਹੋਈ ਕੈਦ

photo

 

ਲੁਧਿਆਣਾ: ਲੁਧਿਆਣਾ 'ਚ ਸਨੈਚਿੰਗ ਦੀਆਂ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਕਿਦਵਈ ਨਗਰ  ਤੋਂ ਸਾਹਮਣੇ ਆਇਆ ਹੈ। ਇਥੇ ਦੀ ਵਾਲਬਰੋ ਗਲੀ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਬਦਮਾਸ਼ ਨੇ ਔਰਤ ਨੂੰ ਚਾਕੂ ਵੀ ਦਿਖਾਇਆ। ਇਸ ਤੋਂ ਬਾਅਦ ਬਦਮਾਸ਼ ਜਨਕਪੁਰੀ ਮੇਨ ਬਾਜ਼ਾਰ ਵੱਲ ਭੱਜ ਗਏ।

 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਮਾਲ ਦੀ ਛੱਤ 'ਤੇ ਚੜ੍ਹੀ ਲੜਕੀ, ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼  

ਪੀੜਤ ਔਰਤ ਦਾ ਨਾਂ ਦਵਿੰਦਰ ਕੌਰ ਹੈ। ਔਰਤ ਦੇ ਗੋਡਿਆਂ ਨੂੰ ਵੀ ਕਾਫੀ ਸੱਟ ਲੱਗੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲੁਟੇਰੇ ਇਲਾਕੇ ਦੀ ਇੱਕ ਹੋਰ ਔਰਤ ਦੇ ਗਲੇ ਤੋਂ ਚੇਨ ਝਪਟ ਕੇ ਫਰਾਰ ਹੋ ਗਏ ਸਨ। ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ।

ਬਦਮਾਸ਼ਾਂ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਉਸ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਗਲੀ 'ਚ ਡਿੱਗ ਗਈ। ਔਰਤ ਦੇ ਗੋਡੇ ਦਾ ਆਪ੍ਰੇਸ਼ਨ 3 ਮਹੀਨੇ ਪਹਿਲਾਂ ਹੀ ਹੋਇਆ ਹੈ। ਜਿਸ ਔਰਤ ਨਾਲ ਇਹ ਘਟਨਾ ਵਾਪਰੀ ਹੈ, ਉਹ ਸਮਾਜ ਸੇਵੀ ਹੈ। ਉਸ ਨੇ ਕੈਂਸਰ ਦੇ ਕਈ ਮਰੀਜ਼ਾਂ ਦੀ ਮਦਦ ਕੀਤੀ ਹੈ। ਮਹਿਲਾ ਦਵਿੰਦਰ ਕੌਰ ਆਪਣੇ ਘਰ ਕਣਕ ਦੀ ਖੇਤੀ ਕਰਕੇ ਕੈਂਸਰ ਪੀੜਤ ਲੋਕਾਂ ਦੀ ਸੇਵਾ ਕਰਦੀ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਅਪੀਲ ਕਰਨਗੇ।

 

ਇਹ ਵੀ ਪੜ੍ਹੋ-ਸਿਗਰਟ ਪੀਣ ਤੋਂ ਇੰਜੀਨੀਅਰ ਨੂੰ ਰੋਕਿਆ, ਤਾਂ ਕੀਤਾ ਹਾਈ ਵੋਲਟੇਜ ਡਰਾਮਾ, ਜਦ ਕੱਟਿਆ ਚਾਲਾਨ ਤਾਂ ਕਰਨ ਲੱਗਾ ਮਿੰਨਤਾਂ 

 

ਮਹਿਲਾ ਦਵਿੰਦਰ ਕੌਰ ਨੇ ਦੱਸਿਆ ਕਿ ਗੋਡਿਆਂ ਦੇ ਅਪਰੇਸ਼ਨ ਕਾਰਨ ਉਹ ਘਰੋਂ ਘੱਟ ਹੀ ਨਿਕਲਦੀ ਹੈ। ਉਹ ਸਿਰਫ ਸਬਜ਼ੀ ਮੰਡੀ ਖਰੀਦਦਾਰੀ ਕਰਨ ਗਈ ਸੀ। ਬਦਮਾਸ਼ਾਂ ਨੇ ਉਸ ਦੀਆਂ 8 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ।