ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ 'ਚ ਜਾ ਵੱਸਿਆ, ਭਵਿੱਖ 'ਚ ਕੈਨੇਡਾ ਬਣ ਜਾਵੇਗਾ ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਦੀ ਪੀੜ੍ਹੀ ਵਿਚ ਬਾਹਰ ਜਾਣ ਦਾ ਦੌਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅੱਜ ਦੇ ਬੱਚੇ ਆਪਣੇ ਪਰਿਵਾਰ ਦੀ ਗੱਲ ਸੁਣੇ ਬਿਨ੍ਹਾਂ ਬਾਹਰ ਜਾਣ ਦੀ ਜਿੱਦ ਫੜ ਲੈਂਦੇ ਹਨ।

File Photo

ਚੰਡੀਗੜ੍ਹ: ਅੱਜ ਦੀ ਪੀੜ੍ਹੀ ਵਿਚ ਬਾਹਰ ਜਾਣ ਦਾ ਦੌਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅੱਜ ਦੇ ਬੱਚੇ ਆਪਣੇ ਪਰਿਵਾਰ ਦੀ ਗੱਲ ਸੁਣੇ ਬਿਨ੍ਹਾਂ ਬਾਹਰ ਜਾਣ ਦੀ ਜਿੱਦ ਫੜ ਲੈਂਦੇ ਹਨ। ਕੁੱਝ ਸਾਲਾਂ ਵਿਚ ਕੈਨੇਡਾ ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾਵੇਗਾ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ।

ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨੇ ਲਗਾ ਦਿੱਤੀ ਹੈ। ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ। ਦਰਅਸਲ ਪੇਂਡੂ ਤੇ ਉਦਯੋਗਕ ਵਿਕਾਸ ਖੋਜ ਕੇਂਦਰ (ਕਰਿਡ) ਵੱਲੋਂ ਜਲੰਧਰ ਵਿੱਚ ਸੁਰੱਖਿਅਤ ਤੇ ਕਾਨੂੰਨੀ ਪਰਵਾਸ ਸਬੰਧੀ ਕਰਵਾਈ ਗਈ ਗੋਲ ਮੇਜ਼ ਕਾਨਫਰੰਸ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ

ਕਿ ਇਸ ਕਾਨਫਰੰਸ ਵਿੱਚ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਸੁਰੱਖਿਅਤ ਤੇ ਕਾਨੂੰਨੀ ਪਰਵਾਸ ’ਤੇ ਜ਼ੋਰ ਦਿੱਤਾ ਗਿਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਦੇ ਮਾਹਿਰ ਮਿਸਟਰ ਕ੍ਰਿਸਟੋਫਰ ਕੇਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨੌਜਵਾਨਾਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।

ਇਹ ਵਾਧਾ 400 ਫ਼ੀਸਦੀ ਤੱਕ ਜਾ ਪੁੱਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ, ਜੋ ਦੁਨੀਆਂ ਦੀ ਕੁੱਲ ਆਬਾਦੀ ਦਾ 2.3 ਫ਼ੀਸਦੀ ਹਨ ਉਹਨਾਂ ਵੱਲੋਂ 60 ਫ਼ੀਸਦੀ ਪਰਵਾਸ ਕੈਨੇਡਾ ਲਈ ਕੀਤਾ ਜਾ ਚੁੱਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।