ਕੈਨੇਡਾ 'ਚ ਸਰਕਾਰੀ ਨੌਕਰੀ ਦੌਰਾਨ ਸਿੱਖ ਦਸਤਾਰ ਅਤੇ ਕਿਰਪਾਨ ਨਹੀਂ ਕਰ ਸਕਣਗੇ ਧਾਰਨ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਦੀ ਕਿਊਬੈਕ ਕੋਰਟ ਆਫ਼ ਅਪੀਲ ਦਾ ਸਿੱਖਾਂ ਲਈ ਫੈਸਲਾ

File

ਕੈਨੇਡਾ- ਕੈਨੇਡਾ ਦੀ ਕਿਊਬੈਕ ਕੋਰਟ ਆਫ਼ ਅਪੀਲ ਦਾ ਸਿੱਖਾਂ ਲਈ ਇੱਕ ਵੱਡਾ ਫੈਸਲਾ ਆਇਆ ਹੈ। ਫੈਸਲੇ ਦੇ ਅਨੁਸਾਰ ਸਰਕਾਰੀ ਨੌਕਰੀ ਦੌਰਾਨ ਸਿੱਖਾਂ ਨੂੰ ਦਸਤਾਰ ਅਤੇ ਕਿਰਪਾਨ ਧਾਰਨ ਕਰਨ ਦੀ ਆਗਿਆ ਨਹੀਂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸੈਕਿਊਲਰਿਜ਼ਮ ਦੀ ਧਾਰਾ 6 ਤੇ 8 ਨੂੰ ਸਸਪੈਂਡ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਇਸੀ ਧਾਰਾ ਦੇ ਤਹਿਤ ਇਹ ਪਾਬੰਦੀ ਲਗਾਈ ਗਈ ਹੈ। ਇਸ ਕਾਨੂੰਨ ਨੂੰ ਬਿਲ 21 ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸੀ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਹਿਜਾਬ ਪਹਿਨਣ ਦੀ ਪਾਬੰਦੀ ਹੈ। ਇਸ ਆਦੇਸ਼ ਅਨੁਸਾਰ ਕਈ ਸਿਖਾਂ ਨੂੰ ਨੌਕਰੀ ਵੀ ਛੱਡਣੀ ਪੈ ਰਹੀ ਹੈ। 

ਕਿਊਬੈਕ ਦੀ ਸਰਕਾਰ ਵਲੋਂ ਇਹ ਨਿਯਮ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। 3 ਜੱਜਾਂ ਦੇ ਪੈਨਲ ਵਿੱਚੋ 2 ਜੱਜਾਂ ਨੇ ਇਸ ਨੂੰ ਕਾਫੀ ਸਖ਼ਤ ਕਰਾਰ ਦਿੱਤਾ ਹੈ । ਪਰ ਬੇਂਚ ਨੇ ਸੰਵਿਧਾਨਿਕ ਤੌਰ ਤੇ ਲਾਗੂ ਕੀਤੇ ਗਏ ਕਾਨੂੰਨ ਨੂੰ ਲੈ ਕੇ ਕਿਸੇ ਤਰਾਂ ਦੇ ਦਾਖ਼ਲ ਤੋਂ ਇਨਕਾਰ ਕਰ ਦਿੱਤਾ। 

ਕਿਊਬੈਕ ਦੀ ਕੋਰਟ ਦੇ ਇਸ ਆਦੇਸ਼ ਕਾਰਨ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਨੂੰਨ ਦੇ ਵਿਰੋਧ ਵਿਚ ਕਈ ਅਧਿਆਪਕ ਅਤੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਪਾਰ ਸਰਕਾਰ ਦੇ ਕੰਨੀ ਜੂ ਵੀ ਨਹੀਂ ਸਰਕ ਰਹੀ। 

ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾ ਆਪਣੇ ਦੇਸ਼ ਭਾਰਤ ਵਿੱਚ ਵੀ ਅਜ਼ਿਹੇ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹਰਿਆਣਾ ‘ਚ ਸਿਵਲ ਸਰਵਿਸ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ‘ਤੇ ਕਕਾਰ ਪਾ ਕੇ ਆਉਣ ‘ਤੇ ਪਾਬੰਦੀ ਲਗਾਈ ਸੀ। ਜਿਸ ਦਾ ਐਸਜੀਪੀਸੀ ਨੇ ਵਿਰੋਧ ਵੀ ਕੀਤਾ ਸੀ।