ਹੁਸ਼ਿਆਰਪੁਰ ਦੀ ਨਵਜੋਤ ਕੁਮਾਰੀ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ, ਪਿੰਡ ਦਾ ਨਾਮ ਕੀਤਾ ਉੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਨੂੰ ਇਹ ਸਨਮਾਨ ਉਸ ਦੀ ਲੇਖਣੀ ਕਾਰਨ ਮਿਲਿਆ ਹੈ...

Navjot Kumari

ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਨਵਜੋਤ ਕੁਮਾਰੀ, ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਸਨਮਾਨ ਲੈਣ ਦਾ ਮਾਣ ਹਾਸਲ ਹੋਇਆ। ਹੁਸ਼ਿਆਰਪੁਰ ਦੀ 15 ਸਾਲਾ ਨਵਜੋਤ ਕੁਮਾਰੀ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ। ਨਵਜੋਤ ਨੂੰ ਇਹ ਸਨਮਾਨ ਉਸ ਦੀ ਲੇਖਣੀ ਕਾਰਨ ਮਿਲਿਆ ਹੈ।  ਨਵਜੋਤ ਕੁਮਾਰੀ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਕਦੇ ਰਾਸ਼ਟਰਪਤੀ ਭਵਨ ਵਿੱਚ ਸਨਮਾਨ ਹਾਸਲ ਕਰਨ ਤੇ ਫੋਟੋ ਖਿਚਵਾਉਣ ਦਾ ਮੌਕਾ ਮਿਲੇਗਾ। 15 ਸਾਲਾ ਨਵਜੋਤ ਕੁਮਾਰੀ ਨੌਵੀਂ ਕਲਾਸ ਦੀ ਵਿਦਿਆਰਥਣ ਹੈ।

ਦਰਅਸਲ ਸਾਲ 2016-17 ਚ ਟਾਟਾ ਵੱਲੋਂ ਸਕੂਲ ਵਿੱਚ ਗਲੋਬਲ ਵਾਤਾਵਰਨ ਸਬੰਧੀ ਜ਼ਿਲ੍ਹਾ ਪੱਧਰ ਤੇ ਲੇਖ ਮੁਕਾਬਲੇ ਕਰਵਾਏ ਗਏ ਸਨ। ਜੂਨੀਅਰ ਵਰਗ ਚ ਨਵਜੋਤ ਕੁਮਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਸਟੇਟ ਤੇ ਰਾਸ਼ਟਰੀ ਪੱਧਰ 'ਤੇ ਵੀ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਲਬਧੀ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਵਜੋਤ ਕੁਮਾਰੀ ਦਾ ਸਨਮਾਨ ਕੀਤਾ ਗਿਆ।

ਸਨਮਾਨ ਹਾਸਲ ਕਰਨ ਵਾਲੀ ਨਵਜੋਤ ਕੁਮਾਰੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਹ ਵਿੰਗ ਕਮਾਂਡਰ ਅਭਿਨੰਦਨ ਦੀ ਤਰ੍ਹਾਂ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹੈ। ਨਵਜੋਤ ਕੁਮਾਰੀ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਮਿਲਣ ਦੇ ਬਾਅਦ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ। ਨਵਜੋਤ ਕੁਮਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਤੁਹਾਡੇ ਕੋਲ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਹਰ ਮੰਜ਼ਲ ਨੂੰ ਸਰ ਕੀਤਾ ਜਾ ਸਕਦਾ