ਅਪ੍ਰੈਲ ਮਹੀਨੇ 'ਚ 14 ਦਿਨ ਬੈਂਕ ਬੰਦ ਰਹਿਣ ਦੀ ਸੱਚਾਈ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਅਪ੍ਰੈਲ 'ਚ 14 ਦਿਨ ਬੈਂਕਾਂ ਦੇ ਬੰਦ ਰਹਿਣ ਦੀ ਸੱਚਾਈ, ਪੰਜਾਬ 'ਚ ਬੈਂਕਾਂ ਨੂੰ ਕਿੰਨੀਆਂ ਛੁਟੀਆਂ? ਤੁਸੀਂ ਵੀ ਜਾਣੋ

Bank Close

ਚੰਡੀਗੜ੍ਹ: ਪੰਜਾਬ ਵਿਚ ਦਿਨ ਬੈਂਕਾਂ ਦੇ ਵਿਚ ਛੁੱਟੀਆਂ ਨੂੰ ਲੈ ਕੇ ਲਗਾਤਾਰ ਅਫ਼ਵਾਹਾਂ ਚੱਲ ਰਹੀਆਂ ਹਨ।  ਆਰ ਬੀ ਆਈ ਨੇ ਦੇਸ਼ ਦੇ ਵੱਖ-ਵੱਖ ਬੈਂਕਾਂ ਦੀਆਂ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਪੂਰੇ ਭਾਰਤ ਵਿਚ ਛੁੱਟੀਆਂ ਦਾ ਗਜਟ ਜਾਰੀ ਕੀਤਾ ਗਿਆ ਹੈ । ਇਨ੍ਹਾਂ ਛੁੱਟੀਆਂ ਦਾ ਵੇਰਵਾ ਵੱਖ ਵੱਖ ਰਾਜਾਂ ਦੀ ਅਨੁਸਾਰ ਤੈਅ ਕੀਤਾ ਗਿਆ ਹੈ । ਇਸੇ ਤਰ੍ਹਾਂ ਪੰਜਾਬ ਵਿੱਚ ਬੈਂਕਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਦਾ ਵੇਰਵਾ ਵੀ ਵੱਖਰੇ ਹਿਸਾਬ ਨਾਲ ਦਿੱਤਾ ਗਿਆ ਹੈ। ਇਸ ਕਰਕੇ ,ਪੰਜਾਬ 'ਚ 14 ਨਹੀਂ ਬਲਕਿ 7 ਦਿਨ ਬੈਂਕ ਰਹਿਣਗੇ ਬੰਦ ਰਹਿਣਗੇ।