ਨਵੇਂ ਚੁਣੇ ਗਏ ਰਾਜ ਸਭਾ ਮੈਂਬਰਾਂ ਨੂੰ ਸੁਖਪਾਲ ਖਹਿਰਾ ਦਾ ਸਵਾਲ, 'ਕੀ ਉਹ SYL ਦੀ ਉਸਾਰੀ ਦਾ ਵਿਰੋਧ ਕਰਨਗੇ?'
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਮੈਂਬਰਾਂ ਨੂੰ ਸਵਾਲ ਕੀਤਾ ਹੈ।
Sukhpal Khaira
ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਮੈਂਬਰਾਂ ਨੂੰ ਸਵਾਲ ਕੀਤਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਰਾਜ ਸਭਾ ਲਈ ਨਵੇਂ ਚੁਣੇ ਮੈਂਬਰਾਂ ਨੂੰ ਸੰਘੀ ਢਾਂਚੇ ’ਤੇ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
Tweet
ਸੁਖਪਾਲ ਖਹਿਰਾ ਨੇ ਲਿਖਿਆ, “ ਰਾਜ ਸਭਾ ਲਈ ਨਵੇਂ ਚੁਣੇ ਗਏ ਮੈਂਬਰ ਸਾਹਿਬਾਨ ਨੂੰ ਮੇਰੀ ਅਪੀਲ ਹੈ ਕਿ ਫੈਡਰਲ ਢਾਂਚੇ ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕਿਉਂਕਿ ਜੰਮੂ ਕਸ਼ਮੀਰ ਨੂੰ ਸੂਬੇ ਤੋਂ ਯੂਟੀ ਬਣਾਉਣ ਸਮੇਂ ਕੇਜਰੀਵਾਲ ਭਾਜਪਾ ਦੇ ਹੱਕ ਵਿਚ ਭੁਗਤੇ ਸਨ। ਇਸੇ ਤਰਾਂ ਹੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਸੂਬੇ ਪੰਜਾਬ ਨੂੰ ਦਿੱਤੇ ਜਾਣ ਉੱਪਰ ਉਹਨਾਂ ਦੇ ਕੀ ਵਿਚਾਰ ਹਨ? ਅਤੇ ਐਸਵਾਈਐਲ ਦੀ ਉਸਾਰੀ ਕੀਤੇ ਜਾਣ ਦਾ ਕੀ ਉਹ ਵਿਰੋਧ ਕਰਨਗੇ?”