'ਤੱਕੜੀ ਚੋਣ ਨਿਸ਼ਾਨ ਬਟਨ ਦਬਾ ਕੇ ਮਹੇਸ਼ਇੰਦਰ ਨੂੰ ਐਮਪੀ ਤੇ ਮੋਦੀ ਨੂੰ ਦੁਬਾਰਾ ਪੀਐਮ ਬਣਾਵਾਂਗੇ'
ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ ਨੇ ਹਲਕਾ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਕਰਵਾਇਆ ਮੀਟਿੰਗ ਦਾ ਆਯੋਜਨ
ਲੁਧਿਆਣਾ: ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ ਨੇ ਹਲਕਾ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਇਕ ਮੀਟਿੰਗ ਦਾ ਆਯੋਜਨ ਗੁਰਦੇਵ ਨਗਰ ਦੀ ਵੱਡੀ ਪਾਰਕ ਵਿਖੇ ਕਰਵਾਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਐਸ.ਜੀ.ਪੀ.ਸੀ. ਦੇ ਮੈਂਬਰ ਪਰਮਜੀਤ ਸਿੰਘ ਚਾਵਲਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਪ੍ਰਧਾਨ ਦੁਖਨਿਵਾਰਨ ਪ੍ਰਿਤਪਾਲ ਸਿੰਘ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਹਰੀਸ਼ ਰਾਏ ਢਾਂਡਾ, ਬਾਬਾ ਅਜੀਤ ਸਿੰਘ,
ਹਰਭਜਨ ਸਿੰਘ ਡੰਗ, ਵਿਪਨ ਸੂਦ ਕਾਕਾ, ਬੀਜੇਪੀ ਦੇ ਸੀਨੀਅਰ ਆਗੂ ਕਮਲ ਚੇਤਲੀ, ਬੀਬੀ ਪਰਮਜੀਤ ਕੌਰ ਸ਼ਿਵਾਲਿਕ, ਨਿਰਜ ਸਤਿਜ਼ਾ, ਨਵਦਿਆਲ ਕੌਰ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਕੁਲਾਰ, ਗੁਰਿੰਦਰਪਾਲ ਸਿੰਘ ਪੱਪੂ, ਮੀਤਪਾਲ ਸਿੰਘ ਦੁਗਰੀ, ਵਿਜੈ ਦਾਨਾਵ,
ਪ੍ਰਧਾਨ ਆਈ ਟੀ ਵਿੰਗ ਲੋਕ ਸਭਾ ਹਲਕਾ ਲੁਧਿਆਣਾ ਬਲਰਾਜ ਸਿੰਘ,ਬਲਜੀਤ ਸਿੰਘ ਛਤਵਾਲ, ਗੁਰਪ੍ਰੀਤ ਸਿੰਘ ਬੱਬਲ, ਕੁਲਦੀਪ ਸਿੰਘ ਦੀਪਾ, ਐੱਮ ਡੀ ਬਲਵਿੰਦਰ ਸਿੰਘ, ਰਾਜਮਨਦੀਪ ਸਿੰਘ, ਪਰਬ ਜਗਰਾਵਾਂ ਸਮਹੂ ਇਲਾਕਾ ਨਿਵਾਸੀਆਂ ਵਲੋਂ ਭਰੋਸਾ ਦਿਵਾਇਆ ਗਿਆ ਕਿ
19 ਮਈ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਐਮ ਪੀ ਬਣਵਾਂਗੇ ਤੇ ਨਰਿੰਦਰ ਮੋਦੀ ਨੂੰ ਕਾਮਯਾਬ ਕਰਕੇ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ।