Jalandhar News: ਖੰਭੇ ਨਾਲ ਟਕਰਾਇਆ ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ, 2 ਬੱਚੇ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਆਟੋ ਨੂੰ ਬਚਾਉਣ ਦੇ ਟੱਕਰ ਵਿਚ ਵਾਪਰਿਆ ਹਾਦਸਾ

An e-rickshaw carrying school children collided with a pole in Jalandhar News

An e-rickshaw carrying school children collided with a pole in Jalandhar News: ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਅੱਜ ਸਵੇਰੇ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਘਟਨਾ 'ਚ ਤਿੰਨ ਬੱਚੇ ਜ਼ਖ਼ਮੀ ਹੋ ਗਏ। ਜਿਸ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਪਠਾਨਕੋਟ ਚੌਕ ਨੇੜੇ ਸਥਿਤ ਕਪੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: Punjab News: 12 ਸਾਲਾ ਇਜ਼ਾਨ ਨੇ ਆਟੋ ਮੋਬਾਈਲ ਇੰਜੀਨੀਅਰ ਬਣ ਕੇ ‘ਹੋਵਰ ਕਰਾਫ਼ਟ’ ਤਿਆਰ ਕੀਤਾ

ਇਸ ਦੌਰਾਨ ਪੁਲਿਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਬੱਚੇ ਨੂੰ ਇਲਾਜ ਤੋਂ ਬਾਅਦ ਤੁਰੰਤ ਛੁੱਟੀ ਦੇ ਦਿੱਤੀ ਗਈ। ਪੁਲਿਸ ਜਲਦੀ ਹੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: UP News: ਕਰ ਲਓ ਗੱਲ, ਵਿਆਹ ਵਿਚ ਜੁੱਤੀ ਚੁੱਕੀ ਦੇ ਪੈਸੇ ਦੇਣ ਨੂੰ ਲੈ ਕੇ ਆਪਸ ਵਿਚ ਭਿੜੇ ਬਰਾਤੀ, ਮੌਕੇ 'ਤੇ ਸੱਦਣੀ ਪਈ ਪੁਲਿਸ 

ਰਾਹਗੀਰ ਅਨਮੋਲ ਨੇ ਦੱਸਿਆ ਕਿ ਉਹ ਸਵੇਰੇ ਜਿੰਮ ਜਾਣ ਲਈ ਆਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਇਕ ਤੇਜ਼ ਰਫਤਾਰ ਈ-ਰਿਕਸ਼ਾ ਚਾਲਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਰਾਹਗੀਰਾਂ ਨੇ ਤੇਜ਼ ਰਫ਼ਤਾਰ ਵਾਹਨ ਚਾਲਕ ਨੂੰ ਫੜ ਕੇ ਬੱਚਿਆਂ ਨੂੰ ਪਾਣੀ ਪਿਲਾਇਆ। ਉਸੇ ਸਮੇਂ ਈ-ਰਿਕਸ਼ਾ ਚਾਲਕ ਨੇ ਕਿਹਾ- ਸਾਹਮਣੇ ਤੋਂ ਇੱਕ ਆਟੋ ਆ ਰਿਹਾ ਸੀ। ਉਸ ਨੂੰ ਬਚਾਉਣ ਲਈ ਈ-ਰਿਕਸ਼ਾ ਤੇਜ਼ ਮੋੜ ਲੈ ਲਿਆ। ਜਿਸ ਕਾਰਨ ਈ-ਰਿਕਸ਼ਾ ਇੱਕ ਖੰਭੇ ਨਾਲ ਟਕਰਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ ਗਈ ਸੀ ਕਿ ਉਕਤ ਥਾਂ ’ਤੇ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਰਾਹਗੀਰਾਂ ਦੀ ਮਦਦ ਨਾਲ ਬੱਚਿਆਂ ਨੂੰ ਕਪੂਰ ਹਸਪਤਾਲ ਪਹੁੰਚਾਇਆ ਗਿਆ।

(For more Punjabi news apart from An e-rickshaw carrying school children collided with a pole in Jalandhar News, stay tuned to Rozana Spokesman)