ਪੰਜਾਬ ਪੁਲਿਸ ਦੇ ਅਧਿਕਾਰੀ ਦਾ ਵੱਡਾ ਕਾਰਨਾਮਾ, ਹਾਸਲ ਕੀਤੀ ਇਹ ਪ੍ਰਾਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਿਮਾਲਿਆ ਵਿਚ 14500 ਫੁੱਟ ਉੱਚੀ ਹੁੱਰੋ ਚੋਟੀ ਸਰ ਕੀਤੀ

Punjab cop Gurjot Kaler scales Hurro Mountain of Machaadhar Range

ਚੰਡੀਗੜ੍ਹ : ਪੰਜਾਬ ਪੁਲਿਸ ਦੇ ਉਪ ਕਪਤਾਨ (ਡੀ.ਐਸ.ਪੀ) ਗੁਰਜੋਤ ਸਿੰਘ ਕਲੇਰ ਨੇ ਹਿਮਾਲਿਆ ਵਿਚ 14500 ਫੁੱਟ ( 4370 ਮੀਟਰ) ਦੀ ਉਚਾਈ ਤੇ ਸਥਿਤ ਮਚਧਾਰ ਰੇਂਜ ਦੀ ਹੁੱਰੋ ਚੋਟੀ ਸਰ ਕੀਤੀ ਹੈ ਜਿਸ ਲਈ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ  ਵਧਾਈ ਦਿੱਤੀ ਹੈ।

ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ(ਓ.ਸੀ.ਸੀ.ਯੂ) ਮੋਹਾਲੀ ਵਿਖੇ ਤਾਇਨਾਤ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਨੇ ਏਸ਼ੀਆ ਦੇ ਪਹਿਲੇ ਦਰਜੇ ਦੇ ਪਰਵਤਰੋਹਨ ਸਕੂਲ ‘ਨਹਿਰੂ ਇੰਸਟੀਚਿਊਟ ਆਫ਼ ਮਾਊਂਟਨੀਅਰਿੰਗ ਉਰਾਖੰਡ ਤੋਂ ਪਹਾੜ ਚੜਣ ਦੀ ਸਿਖਲਾਈ ਹਾਸਲ ਕੀਤੀ ਸੀ ਤੇ ਉਹ ਇਸ ਸਕੂਲ ਦੇ ਬਿਹਤਰੀਨ ਸਿਖਾਦਰੂ ਘੋਸ਼ਿਤ ਕੀਤੇ ਗਏ।

ਆਪਣੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਿਆਂ ਕਲੇਰ ਨੇ ਨੌਜਵਾਨਾਂ ਨਸ਼ਿਆਂ ਦਾ  ਮਾਰੂ ਰਾਹ ਛੱਡ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਤੇ ਜ਼ੋਰ ਦੇਣ ਲਈ ਅਪੀਲ ਕੀਤੀ। ਪਰਵਤਾਰੋਹਨ ਤੋਂ ਇਲਾਵਾ ਕਲੇਰ ਨੂੰ ਕਿਤਾਬਾਂ ਲਿਖਣ ਦਾ ਸ਼ੌਕ ਵੀ ਹੈ। ਇਸੇ ਰੁਚੀ ਤਹਿਤ ਉਹ ਕਈ ਮਸ਼ਹੂਰ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦੇ ਰਹਿੰਦੇ ਹਨ।

ਹਾਲ ਹੀ ਵਿੱਚ ਉਨਾਂ ਨੇ ‘ਨਿਊ ਇੰਡੀਆ - ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਭਾਰਤ ਦੀ ਵੱਸੋਂ ਨੂੰ ਪ੍ਰਭਾਵਿਤ ਕਰਨ ਵਾਲੇ 40 ਮੁੱਖ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।