ਮਲਿੰਗਾ ਨੇ ਵਿਸ਼ਵ ਕੱਪ 'ਚ ਮੁਰਲੀਧਰਨ ਦਾ ਰਿਕਾਰਡ ਤੋੜ ਬਣਾਇਆ ਤੇਜ਼ ਅਰਧ ਸੈਂਕੜਾ 

ਏਜੰਸੀ

ਖ਼ਬਰਾਂ, ਪੰਜਾਬ

ਐਂਜਲੋ ਐਥਿਊਜ ਦੇ ਅਰਧ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦਾ ਸ਼ਾਨਦਾਰ

Malinga

ਨਵੀਂ ਦਿੱਲੀ: ਐਂਜਲੋ ਐਥਿਊਜ ਦੇ ਅਰਧ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਸ਼੍ਰੀਲੰਕਾ ਨੇ ਵਿਸ਼ਵ ਕੱਪ ਵਿਚ ਘੱਟ ਸਕੋਰ ਵਾਲੇ ਮੈਚ ਵਿਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨੂੰ ਹਰਾ ਕੇ ਸੈਮੀਫ਼ਾਇਨਲ ਵਿਚ ਦਾਖਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅਜਿਹੇ ਵਿਚ ਮਲਿੰਗਾ ਨੇ ਵਿਸ਼ਵ ਕੱਪ ਵਿਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਗਏ ਹਨ।

ਉਥੇ ਹੀ ਆਸਟ੍ਰੇਲੀਆ ਦੇ ਦਿੱਗਜ ਗਲੇਨ ਮੈਗ੍ਰਾ ਤੇ ਮੁਥੇਆ ਮੁਰਲੀਧਰਨ ਨੂੰ ਵੀ ਪਿੱਛੇ ਛੱਡ ਦਿੱਤਾ। ਇਨ੍ਹਾਂ ਦੋਨਾਂ ਦੀ ਦਿੱਗਜ ਗੇਂਦਬਾਜ਼ਾਂ ਨੇ 30 ਮੈਚਾਂ ਵਿਚ 50 ਵਿਕਟਾਂ ਹਾਲਸ ਕੀਤੀਆਂ ਸਨ ਜਦਕਿ ਮਲਿੰਗਾ ਨੇ ਇਹ ਕਾਰਨਾਮ ਸਿਰਫ਼ 26 ਮੈਚਾਂ ਵਿਚ ਹੀ ਕਰ ਵਿਖਾਇਆ।

ਇੰਗਲੈਂਡ ਵਿਰੁੱਧ ਮੈਚ ਵਿਚ ਮਲਿੰਗਾ ਨੇ ਪਾਰੀ ਦੇ 33ਵੇਂ ਓਵਰ ਵਿਚ ਜੋਸ ਬਟਲਰ (10) ਨੂੰ ਐਲਬੀਐਬਲਿਊ ਆਊਟ ਕਰਦੇ ਹੀ ਇਸ ਅੰਕੜੇ ਪਾ ਲਿਆ। ਮੈਚ ਵਿਚ ਮਲਿੰਗਾ ਨੇ ਜੇਮਜ ਵਿੰਸ (14) ਜਾਨੀ ਬੇਨਸਟਰੋ (0) ਜੋ ਰੂਟ (57) ਤੇ ਜੋਸ ਬਟਲਰ (10) ਦੀਆਂ ਵਿਕਟਾਂ ਅਪਣੀ ਝੋਲੀ ਵਿਚ ਪਾਈਆਂ ਹਨ।