ਵਿਸ਼ਵ ਕੱਪ ਵਿਚ ਦੁਬਾਰਾ ਹੈਟ੍ਰਿਕ ਬਣਾਵਾਂਗਾ : ਮਲਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਲਿੰਗਾ ਨੂੰ ਸਨਥ ਜੈਸੂਰੀਯਾ ਤੋਂ ਅੱਗੇ ਨਿਕਲਣ ਲਈ ਸਿਰਫ਼ ਵਿਕਟ ਦੀ ਜ਼ਰੂਰਤ ਹੈ

Lasith Malinga aims for another hat-trick at World Cup 2019

ਲੰਡਨ : ਦੱਖਣੀ ਅਫ਼ਰੀਕਾ ਵਿਰੁਧ ਵਿਸ਼ਵ ਕੱਪ 2007 ਵਿਚ 4 ਗੇਂਦਾਂ ਵਿਚ 4 ਵਿਕਟਾਂ ਲੈਣ ਵਾਲੇ ਸ਼੍ਰੀਲੰਕਾ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀਆਂ ਨਜ਼ਰਾਂ ਕ੍ਰਿਕਟ ਦੇ ਇਸ ਮਹਾਂਸਾਗਰ ਵਿਚ ਇਕ ਹੋਰ ਹੈਟ੍ਰਿਕ ਲਗਾਉਣ 'ਤੇ ਹੈ। ਮਲਿੰਗਾ ਦੇ ਹਵਾਲੇ ਤੋਂ ਆਈ. ਸੀ. ਸੀ. ਮੀਡੀਆ ਨੇ ਕਿਹਾ, ''ਮੈਂ ਇਕ ਹੋਰ ਹੈਟ੍ਰਿਕ ਕਿਉਂ ਨਹੀਂ ਲੈ ਸਕਦਾ। ਮੈਂ ਕੋਸ਼ਿਸ਼ ਕਰਾਂਗਾ ਅਤੇ ਇਹ ਖਾਸ ਹੋਵੇਗੀ।''

ਸ੍ਰੀਲੰਕਾ ਵੱਲੋਂ ਵਿਸ਼ਵ ਕੱਪ 'ਚ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜਾਂ 'ਚ ਮਲਿੰਗਾ ਨੂੰ ਸਨਥ ਜੈਸੂਰੀਯਾ ਤੋਂ ਅੱਗੇ ਨਿਕਲਣ ਲਈ ਸਿਰਫ਼ ਇਕ ਵਿਕਟ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਇੰਗਲੈਂਡ ਵਿਚ ਚੁਨੌਤੀਪੂਰਨ ਹਾਲਾਤ ਵਿਚ ਗੇਂਦਬਾਜ਼ੀ ਕਰਨ ਦਾ ਮਜ਼ਾ ਆਉਂਦਾ ਹੈ। ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਮਹੱਤਵਪੂਰਨ ਗੇਂਦਬਾਜ਼ ਮਲਿੰਗਾ ਨੇ ਇਸ ਵਾਰ 14 ਵਿਕਟਾਂ ਲਈਆਂ। ਫ਼ਾਈਨਲ ਵਿਚ ਚੇਨਈ ਸੁਪਰ ਕਿੰਗਜ਼ ਵਿਰੁਧ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਉਸ ਨੇ ਡੈਥ ਓਵਰਾਂ ਵਿਚ ਗੇਂਦਬਾਜ਼ੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ।

ਮਲਿੰਗਾ ਨੇ ਕਿਹਾ, ''ਆਈ. ਪੀ. ਐੱਲ. ਵਿਚ ਫਿਰ ਕਾਮਯਾਬੀ ਮਿਲਣਾ ਚੰਗਾ ਰਿਹਾ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ ਪਰ ਇੰਗਲੈਡ ਵਿਚ ਹਾਲਾਤ ਅਤੇ ਸਵਰੂਪ ਬਿਲਕੁਲ ਵਖ ਹੈ। ਮੈਨੂੰ ਪਤਾ ਹੈ ਕਿ ਮੈਂ ਵਿਕਟਾਂ ਲੈ ਸਕਦਾ ਹਾਂ ਅਤੇ ਇਸ ਨਾਲ ਮੇਰਾ ਆਤਮ ਵਿਸ਼ਵਾਸ਼ ਵਧੇਗਾ।'' ਸ੍ਰੀਲੰਕਾਈ ਟੀਮ ਬਾਰੇ ਉਨ੍ਹਾਂ ਕਿਹਾ ਕਿ ਨੌਜੁਆਨ ਖਿਡਾਰੀ ਵਿਸ਼ਵ ਕੱਪ ਵਿਚ ਖ਼ੁਦ ਨੂੰ ਸਾਬਤ ਕਰਨ ਲਈ ਬੇਤਾਬ ਹਨ।