ਛੇ ਦਿਨਾਂ ਤੋਂ Navjot Sidhu ਨੂੰ ਲੱਭ ਰਹੀ ਬਿਹਾਰ ਪੁਲਿਸ, ਸਿੱਧੂ ਹੋਏ ਰੂਪੋਸ਼

ਏਜੰਸੀ

ਖ਼ਬਰਾਂ, ਪੰਜਾਬ

ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ...

Navjot Singh Sidhu Punjab

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 16 ਅਪ੍ਰੈਲ, 2019 ਨੂੰ ਥਾਣਾ ਬਰਸੋਈ ਹੇਠ ਆਉਂਦੇ ਇਲਾਕੇ ’ਚ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ਦੌਰਾਨ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ।

ਵਿਰੋਧੀ ਧਿਰ ਨੇ ਇਤਰਾਜ਼ ਪ੍ਰਗਟਾਉਂਦਿਆਂ ਚੋਣ ਕਮਿਸ਼ਨ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਨਵਜੋਤ ਸਿੱਧੂ ਬਿਹਾਰ ਦੀ ਅਦਾਲਤ ਦੇ ਸੰਮਨ ਪ੍ਰਾਪਤ ਨਹੀਂ ਕਰ ਰਹੇ। ਬਿਹਾਰ ਦੇ ਕਟਿਹਾਰ ਜ਼ਿਲ੍ਹਾ ਪੁਲਿਸ ਨੂੰ ਅੱਜ ਅੰਮ੍ਰਿਤਸਰ ਵਿੱਚ 6ਵਾਂ ਦਿਨ ਹੋ ਗਿਆ ਪਰ ਉਹ ਸਿੱਧੂ ਨੂੰ ਸੰਮਨ ਦੀ ਤਾਮੀਲ ਕਰਵਾਉਣ ਵਿੱਚ ਸਫਲ ਨਹੀਂ ਹੋਏ। ਹੁਣ ਬਿਹਾਰ ਪੁਲਿਸ ਨੇ ਠਾਣ ਲਈ ਹੈ ਕਿ ਉਹ ਸਿੱਧੂ ਨੂੰ ਨੋਟਿਸ ਦੇਣ ਤੋਂ ਬਾਅਦ ਹੀ ਵਾਪਸ ਜਾਣਗੇ।

ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ ਜਾਵੇਦ ਅਹਿਮਦ ਨੇ ਦੱਸਿਆ ਕਿ 16 ਅਪਰੈਲ, 2019 ਨੂੰ ਦਰਜ ਕੇਸ ਸਬੰਧੀ ਨੋਟਿਸ ਸਿੱਧੂ ਨੂੰ ਦੇਣ ਵਾਸਤੇ ਆਏ ਹੋਏ ਹਨ। ਉਹ ਪਿਛਲੇ ਛੇ ਦਿਨਾਂ ਤੋਂ ਸਿੱਧੂ ਦੀ ਰਿਹਾਇਸ਼ 'ਤੇ ਲਗਾਤਾਰ ਚੱਕਰ ਮਾਰ ਰਹੇ ਹਨ।

ਹੁਣ ਤੱਕ ਉਨ੍ਹਾਂ ਦੀ ਕਾਂਗਰਸੀ ਵਿਧਾਇਕ ਨਾਲ ਮੁਲਾਕਾਤ ਨਹੀਂ ਹੋ ਸਕੀ ਤੇ ਨਾ ਹੀ ਵਿਧਾਇਕ ਦੇ ਦਫ਼ਤਰੀ ਅਮਲੇ ਵੱਲੋਂ ਨੋਟਿਸ ਪ੍ਰਾਪਤ ਗਿਆ ਹੈ। ਸਿੱਧੂ ਦੇ ਦਫ਼ਤਰੀ ਅਮਲੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੱਜ ਸੋਮਵਾਰ ਵਾਪਸ ਪਰਤ ਸਕਦੇ ਹਨ।

ਪੁਲਿਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਫੈਸਲਾ ਕੀਤਾ ਹੈ ਕਿ ਉਹ ਸਿੱਧੂ ਨੂੰ ਨੋਟਿਸ ਤਾਮੀਲ ਕਰਵਾ ਕੇ ਵਾਪਸ ਪਤਣ। ਦੋਵੇਂ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕੋਰੋਨਾ ਲਾਗ ਤੋਂ ਬਚਣ ਉਹ ਹੋਟਲ ਵਿੱਚ ਰੁਕੇ ਹਨ ਤੇ ਖਾਸੀ ਸਾਵਧਾਨੀ ਵਰਤ ਰਹੇ ਹਨ। ਇਸੇ ਕੇਸ ਸਬੰਧੀ ਬਿਹਾਰ ਪੁਲਿਸ ਮੁਲਾਜ਼ਮ ਸਿੱਧੂ ਨੂੰ ਸੰਮਣ ਦੇਣ ਲਈ ਆਏ ਹਨ।

ਇਸ ਨੋਟਿਸ ਤਹਿਤ ਉਨ੍ਹਾਂ ਦੀ ਜ਼ਮਾਨਤ ਵੀ ਇੱਥੇ ਹੀ ਹੋ ਜਾਵੇਗੀ। ਪਰ ਜੇਕਰ ਸੰਮਣ ਨਹੀਂ ਪ੍ਰਾਪਤ ਕੀਤਾ ਜਾਂਦਾ ਤਾਂ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ ਕਿਉਂਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਬਿਹਾਰ ਪੁਲਿਸ ਇੱਥੇ ਆਈ ਸੀ ਪਰ ਉਦੋਂ ਵੀ ਉਨ੍ਹਾਂ ਨੂੰ ਬੇਰੰਗ ਮੁੜਨਾ ਪਿਆ ਸੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।