Twitter ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ ਤੁਰੰਤ ਕਰੇ ਕਾਰਵਾਈ: ਬੀਬੀ ਜਗੀਰ ਕੌਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਟਵਿੱਟਰ ਨੂੰ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਉਣ ਨੂੰ ਕਿਹਾ। 

President SGPC Bibi Jagir Kaur

ਅੰਮ੍ਰਿਤਸਰ: ਟਵਿੱਟਰ (Twitter) ’ਤੇ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਗੱਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਕਿਹਾ ਕਿ ਸਿੱਖਾਂ ਖ਼ਿਲਾਫ ਹੋ ਰਹੇ ਨਫ਼ਰਤ ਭਰੇ ਟਵੀਟਾਂ (Hateful Tweets against Sikhs) ਬਾਰੇ ਅਪ੍ਰੈਲ ਮਹੀਨੇ ਟਵਿੱਟਰ ਮੁਖੀ ਜੈਕ ਡੋਰਸੇ (Jack Dorsey) ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖਿਆ ਗਿਆ ਸੀ। ਪਰ ਉਨ੍ਹਾਂ ਵੱਲੋਂ ਉਸ ਪੱਤਰ ਦਾ ਕੋਈ ਜਵਾਬ ਨਹੀਂ ਆਇਆ। 

ਹੋਰ ਪੜ੍ਹੋ: ਜਲੰਧਰ ਦਾ ਮਨਪ੍ਰੀਤ ਸਿੰਘ ਸੰਭਾਲੇਗਾ ਉਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਮਾਨ 

ਬੀਬੀ ਜਗੀਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਿੱਖਾਂ ਦੀ ਨਸਲਕੁਸ਼ੀ (Sikh Genocide) ਦੁਹਰਾਉਣ ਦੀਆਂ ਧਮਕੀਆਂ ਮਾਹੌਲ ਨੂੰ ਖਰਾਬ ਕਰਦੀਆਂ ਹਨ, ਜਿਸ ਕਾਰਨ ਸਿੱਖਾਂ ਦੇ ਮਨਾਂ ਅੰਦਰ ਭਾਰੀ ਰੋਸ ਭਰਿਆ ਹੋਇਆ ਹੈ। ਪਰ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। 

ਹੋਰ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ’ਤੇ ਬੀਬੀ ਜਗੀਰ ਕੌਰ ਦਾ ਬਿਆਨ, ‘ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ’

ਹੋਰ ਪੜ੍ਹੋ: 1984 ਸਿੱਖ ਨਸਲਕੁਸ਼ੀ ਨਾਲ ਸਬੰਧਤ Web Series ‘ਗ੍ਰਹਿਣ’ ’ਤੇ ਤੁਰੰਤ ਰੋਕ ਲਗਾਈ ਜਾਵੇ-ਬੀਬੀ ਜਗੀਰ ਕੌਰ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਵੇਂ ਬਣਾਏ ਆਈ.ਟੀ. ਰੂਲਾਂ (IT Rules) ਤਹਿਤ ਹੁਣ ਟਵਿੱਟਰ ਨੇ ਭਾਰਤ ਵਿਚ ਆਪਣੀ ਕਾਨੂੰਨੀ ਢਾਲ ਗਵਾ ਦਿੱਤੀ ਹੈ। ਪਰ ਅਸੀਂ ਅਭਿਵਿਅਕਤੀ ਦੀ ਅਜ਼ਾਦੀ (Freedom of Expression) ਦੇ ਮੁੱਲ ਨੂੰ ਸਮਝਦੇ ਹਾਂ, ਇਸ ਲਈ ਟਵਿੱਟਰ ਖ਼ਿਲਾਫ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਇਸ ਲਈ ਟਵਿੱਟਰ ਨੂੰ ਸਾਡੀਆਂ ਚਿੰਤਾਵਾਂ ’ਤੇ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਉਂਦਿਆਂ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ।