ਫਾਜ਼ਿਲਕਾ ਵਿਚ ਬਜ਼ੁਰਗ ਦਾ ਕਤਲ: ਖੇਤਾਂ ’ਚ ਮੰਜੇ ਨਾਲ ਬੰਨ੍ਹੀ ਮਿਲੀ ਲਾਸ਼, ਟ੍ਰੈਕਟਰ-ਟਰਾਲੀ ਲੈ ਕੇ ਫਰਾਰ ਹੋਏ ਲੁਟੇਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ

Elderly man killed in Fazilka

 

ਫਾਜ਼ਿਲਕਾ: ਅਬੋਹਰ ਦੇ ਸੀਡ ਫਾਰਮ ਕੱਚਾ ਵਿਖੇ ਲੁਟੇਰਿਆਂ ਨੇ ਇਕ 80 ਸਾਲਾ ਬਜ਼ੁਰਗ ਦਾ ਕਤਲ ਕਰ ਦਿਤਾ ਅਤੇ ਟ੍ਰੈਕਟਰ-ਟਰਾਲੀ ਲੈ ਕੇ ਫਰਾਰ ਹੋ ਗਏ। ਇਹ ਘਟਨਾ ਰਾਤ ਕਰੀਬ ਇਕ ਵਜੇ ਵਾਪਰੀ ਅਤੇ ਪ੍ਰਵਾਰ ਨੂੰ ਬਜ਼ੁਰਗ ਦੀ ਲਾਸ਼ ਮੰਜੇ ਨਾਲ ਬੰਨ੍ਹੀ ਹੋਈ ਮਿਲੀ, ਉਸ ਦੇ ਗਲੇ ’ਤੇ ਰੱਸੀ ਦੇ ਨਿਸ਼ਾਨ ਵੀ ਸਨ। ਪੁਲਿਸ ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: SGPC ਨੂੰ  ਕਹਾਂਗਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਦੇ ਦੇਣ ਜਥੇਦਾਰ ਸਾਹਬ ਦੀ ਸੇਵਾ : ਗਿਆਨੀ ਹਰਪ੍ਰੀਤ ਸਿੰਘ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਕਰਤਾਰ ਸਿੰਘ ਪੁੱਤਰ ਸੌਦਾਗੜ ਸਿੰਘ ਵਜੋਂ ਹੋਈ ਹੈ ਅਤੇ ਉਹ ਪਿਛਲੇ 25 ਸਾਲਾਂ ਤੋਂ ਸੀਡ ਫਾਰਮ ਕੱਚਾ ਵਿਖੇ ਰਹਿ ਰਿਹਾ ਸੀ ਅਤੇ ਪੱਕਾ ਫਾਰਮ ਵਿਖੇ ਖੇਤੀਬਾੜੀ ਕਰਦਾ ਸੀ। ਬੁਧਵਾਰ ਰਾਤ ਉਸ ਦੇ ਸਾਥੀ ਖੇਤਾਂ ਵਿਚ ਕੰਮ ਖ਼ਤਮ ਹੋਣ ਮਗਰੋਂ ਘਰ ਚਲੇ ਗਏ ਪਰ ਉਹ ਖੇਤ ਵਿਚ ਹੀ ਸੌਂ ਗਿਆ। ਅਗਲੇ ਦਿਨ ਸਵੇਰੇ ਜਦੋਂ ਉਨ੍ਹਾਂ ਦੇ ਲੜਕੇ ਨੇ ਖੇਤ ਵਿਚ ਜਾ ਕੇ ਦੇਖਿਆ ਤਾਂ ਉਹ ਮ੍ਰਿਤਕ ਮਿਲੇ ਅਤੇ ਟ੍ਰੈਕਟਰ-ਟਰਾਲੀ ਵੀ ਨਹੀਂ ਸੀ।

ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲਿਆ ਅਹੁਦਾ

ਪ੍ਰਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਸੀ, ਦੋਸ਼ੀਆਂ ਨੇ ਲੁੱਟ ਦੀ ਨੀਅਤ ਨਾਲ ਹੀ ਬਜ਼ੁਰਗ ਦਾ ਕਤਲ ਕੀਤਾ ਹੈ। ਇਸ ਦੀ ਸੂਚਨਾ ਤੁਰਤ ਪੁਲਿਸ ਨੂੰ ਦਿਤੀ ਗਈ ਅਤੇ ਐਸ.ਐਸ.ਪੀ. ਅਵਨੀਤ ਕੌਰ ਅਪਣੀ ਟੀਮ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਸ-ਪਾਸ ਦੇ ਇਲਾਕਿਆਂ ਵਿਚ ਛਾਣਬੀਣ ਸ਼ੁਰੂ ਕਰ ਦਿਤੀ ਹੈ।