Mohali News: ਮੁਹਾਲੀ ਵਿਚ 24x7 ਨਿਗਰਾਨੀ ਕਰਨਗੇ CCTV ਕੈਮਰੇ; ਸ਼ਹਿਰ ਵਿਚ ਕੈਮਰੇ ਲਗਾਉਣ ਦਾ ਕੰਮ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਗਮਾਡਾ ਅਤੇ ਨਗਰ ਨਿਗਮ ਨੇ ਹਾਦਸਿਆਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਲੱਭਣ ਦੇ ਉਦੇਸ਼ ਨਾਲ ਇਸ ਕਦਮ ਦੀ ਆਗਿਆ ਦਿਤੀ ਸੀ।

Image: For representation purpose only.

Mohali News: ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਪੀ.ਪੀ.ਐਚ.ਸੀ.) ਨੇ  ਮੁਹਾਲੀ ਵਿਚ ਕਲੋਜ਼ ਸਰਕਟ ਟੈਲੀਵਿਜ਼ਨ ਕੈਮਰੇ ਲਗਾਉਣੇ ਸ਼ੁਰੂ ਕਰ ਦਿਤੇ ਹਨ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਨਗਰ ਨਿਗਮ ਨੇ ਹਾਦਸਿਆਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਲੱਭਣ ਦੇ ਉਦੇਸ਼ ਨਾਲ ਇਸ ਕਦਮ ਦੀ ਆਗਿਆ ਦਿਤੀ ਸੀ।

ਪੀ.ਪੀ.ਐਚ.ਸੀ. ਦੇ ਅਧਿਕਾਰੀਆਂ ਨੇ ਦਸਿਆ ਕਿ ਕੈਮਰੇ ਲਗਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਤਿੰਨ ਮਹੀਨਿਆਂ ਦੇ ਅੰਦਰ ਸੋਹਾਣਾ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਵਿਚ ਕੈਮਰੇ ਲਗਾ ਦਿਤੇ ਜਾਣਗੇ, ਜਿਸ ਤੋਂ ਬਾਅਦ ਮੁਹਾਲੀ ਪੁਲਿਸ ਈ-ਚਲਾਨ ਜਾਰੀ ਕਰਨਾ ਸ਼ੁਰੂ ਕਰੇਗੀ।

ਉਨ੍ਹਾਂ ਕਿਹਾ ਕਿ ਇਜਾਜ਼ਤ ਮਿਲਣ ਦੇ ਇਕ ਦਿਨ ਬਾਅਦ ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਚਾਵਲਾ ਚੌਕ ਅਤੇ ਮਾਈਕਰੋ ਚੌਕ 'ਤੇ ਹੱਦਬੰਦੀ ਕੀਤੀ। ਪੀ.ਪੀ.ਐਚ.ਸੀ. ਦੇ ਮੁੱਖ ਇੰਜੀਨੀਅਰ ਰਣਜੋਧ ਸਿੰਘ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਤੋਂ ਖੰਭੇ ਲਗਾਉਣੇ ਸ਼ੁਰੂ ਕਰਾਂਗੇ ਅਤੇ ਅਸੀਂ ਮੁਹਾਲੀ ਦੇ 20 ਜੰਕਸ਼ਨਾਂ 'ਤੇ ਤਿੰਨ ਮਹੀਨਿਆਂ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਪੂਰਾ ਕਰ ਲਵਾਂਗੇ।

ਪੰਜਾਬ ਦੇ ਵਿਸ਼ੇਸ਼ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਪੀ.ਪੀ.ਐਚ.ਸੀ. ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਕੈਮਰੇ ਕੀਮਤੀ ਜਾਨਾਂ ਬਚਾਉਣਗੇ ਅਤੇ ਇਥੇ ਟ੍ਰੈਫਿਕ ਵਿਚ ਅਨੁਸ਼ਾਸਨ ਲਿਆਉਣਗੇ।ਵਧੀਕ ਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਕਿਹਾ, "ਇਹ ਬਹੁਤ ਵਧੀਆ ਹੈ ਕਿ ਪੀ.ਪੀ.ਐਚ.ਸੀ. ਨੇ ਕੈਮਰੇ ਲਗਾਉਣੇ ਸ਼ੁਰੂ ਕਰ ਦਿਤੇ ਹਨ। ਇਕ ਵਾਰ ਜਦੋਂ ਇਨ੍ਹਾਂ ਕੈਮਰਿਆਂ ਨੂੰ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜ ਦਿਤਾ ਜਾਵੇਗਾ, ਤਾਂ ਅਸੀਂ ਪੁਲਿਸ ਨੂੰ ਨਿਗਰਾਨੀ ਦੇ ਸਹੀ ਤਰੀਕਿਆਂ ਬਾਰੇ ਸਿਖਲਾਈ ਦੇਣਾ ਸ਼ੁਰੂ ਕਰਾਂਗੇ। ਅਸੀਂ ਇਸ ਸਾਲ ਦੇ ਅੰਤ ਤੋਂ ਪਹਿਲਾਂ ਕਿਸੇ ਵੀ ਸਮੇਂ ਈ-ਚਲਾਨ ਸ਼ੁਰੂ ਕਰ ਸਕਾਂਗੇ”।

17.70 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ 405 ਸੀਸੀਟੀਵੀ ਕੈਮਰਿਆਂ ਨਾਲ ਲਾਪਰਵਾਹੀ ਨਾਲ ਗੱਡੀ ਚਲਾਉਣ 'ਤੇ ਲਗਾਮ ਲੱਗਣ ਦੀ ਉਮੀਦ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਜ਼ਿਲ੍ਹੇ ਵਿਚ 2023 ਵਿਚ 500 ਸੜਕ ਹਾਦਸਿਆਂ ਵਿਚ 300 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਦਕਿ 2022 ਵਿਚ 494 ਹਾਦਸਿਆਂ ਵਿਚ 296 ਹੋਰ ਲੋਕਾਂ ਦੀ ਮੌਤ ਹੋਈ ਸੀ।