ਬਠਿੰਡਾ: 20 ਲੱਖ ਦੀ ਠੱਗੀ ਦੇ ਇਲਜ਼ਾਮ `ਚ ਇਕ ਵਿਅਕਤੀ `ਤੇ ਮਾਮਲਾ ਦਰਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ `ਚ ਜਿਥੇ ਨਸਿਆ ਅਤੇ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਉਥੇ ਹੀ ਕਈ ਹੋਰ ਅਪਰਾਧਿਕ ਘਟਨਾਵਾਂ ਵੀ ਸਾਹਮਣੇ

fraud

ਬਠਿੰਡਾ: ਪੰਜਾਬ `ਚ ਜਿਥੇ ਨਸਿਆ ਅਤੇ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਉਥੇ ਹੀ ਕਈ ਹੋਰ ਅਪਰਾਧਿਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।  ਤੁਹਾਨੂੰ ਦਸ ਦੇਈਏ ਕੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਕੈਦੀ ਨੂੰ ਜੇਲ ਤੋਂ ਰਿਹਾ ਕਰਵਾਉਣ ਲਈ 20 ਲੱਖ ਦੀ ਠਗੀ ਦੇ ਇਲਜ਼ਾਮ ਵਿਚ ਇਕ ਵਿਅਕਤੀ ਉਤੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ  ਕਰਮ ਸਿੰਘ  ਨੇ ਦੱਸਿਆ ਕਿ ਗੁਰਵਿੰਦਰ ਕੌਰ ਪਤਨੀ ਦਮਨਵੀਰ ਸਿੰਘ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਹਰਿਆਣੇ ਦੇ ਸ਼ਹਿਰ ਸਿਰਸਾ ਦੀ ਰਹਿਣ ਵਾਲੀ ਹੈ

ਅਤੇ ਉਸ ਦਾ ਪਤੀ ਦਮਨਵੀਰ ਸਿੰਘ ਕਿਸੇ ਮਾਮਲੇ ਕਾਰਨ ਜੇਲ ਵਿਚ ਬੰਦ ਹੈ।  ਕਿਹਾ ਜਾ ਰਿਹਾ ਹੈ ਕੇ ਉਸ ਦੀ ਜਾਨ ਪਹਿਚਾਣ ਵਾਲੇ ਨੇ ਉਸ ਦੀ ਮੁਲਾਕਾਤ ਫੈਡ ਕਲੋਨੀ ਵਿਚ ਰਹਿਣ ਵਾਲੇ ਨਿਰਮਲ ਸਿੰਘ ਪੁੱਤ ਅਜੀਤ ਸਿੰਘ ਨਾਲ ਕਰਵਾਈ। ਜਿਸ ਦੌਰਾਨ ਨਿਰਮਲ ਸਿੰਘ ਨੇ ਉਸ ਦੇ ਪਤੀ ਨੂੰ ਜੇਲ `ਚ ਬਾਹਰ ਕਢਵਾਉਣ ਦਾ ਭਰੋਸਾ ਦਿਵਾਇਆਂ। ਤੁਹਾਨੂੰ ਦਸ ਦੇਈਏ ਕੇ ਗੁਰਵਿੰਦਰ ਕੌਰ  ਦੇ ਅਨੁਸਾਰ ਨਿਰਮਲ ਸਿੰਘ  ਨੇ ਕਿਹਾ ਕਿ ਉਹ ਉਸ ਦੇ ਪਤੀ ਦਮਨਵੀਰ ਸਿੰਘ  ਨੂੰ ਜੇਲ ਤੋਂ ਬਾਹਰ ਕਢਵਾ ਦੇਵੇਗਏ , ਪਰ ਉਸ ਨੇ ਕਿਹਾ ਕੇ  ਇਸ ਦੇ ਬਦਲੇ ਕਾਫ਼ੀ ਪੈਸੇ ਖਰਚ ਕਰਨ ਪੈਣਗੇ।

ਇਸ ਦੌਰਾਨ ਨਿਰਮਲ ਸਿੰਘ  ਨੇ 40 ਲੱਖ ਰੁਪਏ ਦੀ ਮੰਗ ਕੀਤੀ ,ਦਮਨਵੀਰ ਦੀ ਪਤਨੀ ਗੁਰਵਿੰਦਰ ਕੌਰ ਵਲੋਂ ਉਸ ਨੂੰ 20 ਲੱਖ ਰੁਪਏ ਪੇਸ਼ਗੀ ਦਿੱਤੇ ਗਏ ,  ਪਰ ਉਹਨਾਂ ਦਾ ਕਿਹਾ ਹੈ ਕੇ  ਕਈ ਮਹੀਨੇ ਗੁਜ਼ਰ ਜਾਣ ਉਤੇ ਵੀ ਜਦੋਂ ਦਮਨਵੀਰ ਸਿੰਘ ਬਾਹਰ ਨਹੀਂ ਆਇਆ ਤਾਂ ਉਸ ਨੇ ਨਿਰਮਲ ਸਿੰਘ ਤੋਂ ਪੈਸਿਆਂ  ਦੀ ਮੰਗ ਕੀਤੀ , ਪਰ ਉਹ ਟਾਲਮਟੋਲ ਕਰਨ ਲਗਾ ਜਿਸ ਕਾਰਨ ਗੁਰਵਿੰਦਰ ਕੌਰ ਨੇ ਮਜਬੂਰ ਹੋ ਕੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ।  ਇਸ ਦੌਰਾਨ ਕੋਤਵਾਲੀ ਪੁਲਿਸ ਨੇ ਕਾਰਵਾਈ ਕਰਦੇ ਨਿਰਮਲ ਸਿੰਘ  ਉੱਤੇ ਧਾਰਾ - 420  ਦੇ ਤਹਿਤ ਮਾਮਲਾ ਦਰਜ਼ ਕਰ ਲਿਆ `ਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ ।

 ਸਥਾਨਕ ਪੁਲਿਸ ਨੇ ਇਸ ਸੰਬੰਧ ਵਿੱਚ ਨਿਰਮਲ ਸਿੰਘ ਨੂੰ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਇਕ ਪੈਸਾ ਵੀ ਨਹੀ ਲਿਆ। ਉਹ ਜਾਨ - ਪਹਿਚਾਣ  ਦੇ ਕਾਰਨ ਗੁਰਵਿੰਦਰ ਕੌਰ  ਦੇ ਨਾਲ ਗਿਆ ਸੀ ।ਉਸ ਦਾ ਕਹਿਣਾ ਹੈ ਕੇ ਇਹਨਾਂ ਨੇ ਪੈਸੇ ਕਿਸੇ ਹੋਰ ਵਿਅਕਤੀ ਨੂੰ ਦਿੱਤੇ ਸਨ ,  ਪਰ ਇਸ ਮਾਮਲੇ ਸਬੰਧੀ ਮੈਨੂੰ ਨਾਜਾਇਜ ਫਸਾਇਆ ਗਿਆ ਹੈ। ਪਰ ਉਥੇ ਹੀ ਗੁਰਵਿੰਦਰ ਕੌਰ ਦਾ ਕਹਿਣਾ ਹੈ ਕੇ ਨਿਰਮਲ ਸਿੰਘ ਨੇ ਮੇਰੇ ਤੋਂ 40 ਲਖ ਰੁਪਏ ਦੀ ਮੰਗ ਕੀਤੀ ਸੀ, ਜਿਸ ਦੌਰਾਨ ਮਈ ਉਸ ਨੂੰ 20 ਲੱਖ ਰੁਪਏ ਦੇ ਦਿਤੇ ਸਨ।