ਇਸ ਪੰਜਾਬਣ ਨੇ ਹੌਂਸਲੇ ਨਾਲ ਜਿੱਤ ਲਿਆ ਜ਼ਿੰਦਗੀ ਦਾ ਮੈਦਾਨ

ਏਜੰਸੀ

ਖ਼ਬਰਾਂ, ਪੰਜਾਬ

ਉਸ ਤੋਂ ਬਾਅਦ ਉਹਨਾਂ ਨੇ ਇਕ ਢਾਬਾ ਖੋਲ੍ਹਿਆ ਜਿਸ ਵਿਚ...

Harji Dhillon Honsle Di Udari Women Power

ਚੰਡੀਗੜ੍ਹ: ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਇਹ ਸੋਚ ਰੱਖਣ ਵਾਲੇ ਅਕਸਰ ਬੁਲੰਦੀਆਂ ਛੂਹ ਲੈਂਦੇ ਹਨ। ਅਜਿਹੀ ਹੀ ਇਕ ਸ਼ਖ਼ਸ਼ੀਅਤ ਹੈ ਹਰਜੀ ਢਿੱਲੋਂ। ਜਿਸ ਨੇ ਬੀਐਡ, ਐਮਐਡ, ਤੇ ਐਮਫਿਲ ਦੀ ਪੜ੍ਹਾਈ ਕੀਤੀ ਹੋਈ ਹੈ। ਵਿਦੇਸ਼ ਵਿਚ ਉਹਨਾਂ ਦੇ ਪਤੀ ਦੀ ਰੈਸਟੋਰੈਂਟ ਚੇਨ ਸੀ ਉਸ ਸਮੇਂ ਉਹ ਸੁਪਰਵਾਈਜ਼ਰ ਦਾ ਕੰਮ ਕਰਦੇ ਸਨ। ਉਹਨਾਂ ਨੂੰ ਇਹ ਕੰਮ ਕਰਨ ਦੀ ਸੋਝੀ ਉੱਥੋਂ ਹੀ ਲੱਗੀ ਸੀ।

ਉਸ ਤੋਂ ਬਾਅਦ ਉਹਨਾਂ ਨੇ ਇਕ ਢਾਬਾ ਖੋਲ੍ਹਿਆ ਜਿਸ ਵਿਚ ਉਸ ਨੇ ਚੌਲ, ਕੜੀ, ਦਾਲ, ਛੋਲੇ ਆਦਿ ਖਾਣੇ ਸ਼ਾਮਲ ਕੀਤੇ ਹਨ। ਉਹ ਸਵੇਰੇ 6 ਵਜੇ ਤੋਂ 12 ਵਜੇ ਤਕ ਖਾਣਾ ਤਿਆਰ ਕਰਦੇ ਹਨ ਤੇ 12 ਤੋਂ 5 ਵਜੇ ਤਕ ਵੇਚਦੇ ਹਨ। ਉਹਨਾਂ ਨੇ ਅਪਣੇ ਨਾਲ ਕੋਈ ਮਦਦਗਾਰ ਨਹੀਂ ਰੱਖਿਆ ਸਗੋਂ ਉਹ ਆਪ ਹੀ ਸਾਰਾ ਕੰਮ ਸੰਭਾਲਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ, “ਉਹ ਡਿਪਰੈਸ਼ਨ ਵਿਚ ਨਾ ਜਾਣ, ਖੁਦਕੁਸ਼ੀਆਂ ਨਾ ਕਰਨ ਤੇ ਅਪਣੀ ਜ਼ਿੰਦਗੀ ਨੂੰ ਚਲਾਉਣ ਲਈ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।

ਜ਼ਿੰਦਗੀ ਵਿਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ ਪਰ ਸਾਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ।” ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਪਹਿਲਾਂ ਬਹੁਤ ਸਮਝਾਇਆ ਕਿ ਉਹ ਕੋਈ ਨੌਕਰੀ ਕਰ ਲੈਣ। ਜੇ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਉਹ ਪ੍ਰਾਈਵੇਟ ਹੀ ਕਰ ਲੈਣ। ਪਰ ਉਹਨਾਂ ਨੇ ਸੋਚਿਆ ਕਿ ਉਹ ਅਪਣਾ ਬਿਜ਼ਨੈਸ ਕਰਨਗੇ। ਉਸ ਤੋਂ ਬਾਅਦ ਉਹਨਾਂ ਨੇ ਅਪਣਾ ਹੀ ਇਕ ਛੋਟਾ ਜਿਹਾ ਢਾਬਾ ਖੋਲ੍ਹਿਆ ਜਿੱਥੇ ਕਿ ਉਹਨਾਂ ਨੂੰ 500 ਤੋਂ ਉਪਰ ਕਮਾਈ ਹੋ ਜਾਂਦੀ ਹੈ।

ਇਸ ਕੰਮ ਵਿਚ ਉਹ ਬਹੁਤ ਖੁਸ਼ ਹਨ ਕਿ ਉਹ ਅਪਣੀ ਮਿਹਨਤ ਨਾਲ ਇੱਥੇ ਤਕ ਪਹੁੰਚੇ ਹਨ। ਇਸ ਕੰਮ ਨੂੰ ਲੈ ਕੇ ਉਹਨਾਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ। ਉਹਨਾਂ ਅੱਗੇ ਕਿਹਾ ਕਿ, “ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਡੇ ਸਮਾਜ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਿਹਨਾਂ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ।

ਜੇ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਇਨਸਾਨ ਨੂੰ ਜਿੰਨਾ ਵੀ ਮਿਲ ਜਾਵੇ ਉਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ ਕਿਉਂ ਕਿ ਲੋੜਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।”

ਖਵਾਹਿਸ਼ਾਂ ਜਿਵੇਂ-ਜਿਵੇਂ ਪੂਰੀਆਂ ਹੁੰਦੀਆਂ ਹਨ ਉਹ ਹੋਰ ਵਧਦੀਆਂ ਜਾਂਦੀਆਂ ਹਨ ਇਹ ਨਾ ਰੁਕਣ ਦਾ ਤੇ ਨਾ ਹੀ ਖਤਮ ਹੋਣ ਦਾ ਨਾਮ ਲੈਂਦੀਆਂ ਹਨ। ਹਰਜੀ ਵਰਗੀਆਂ ਰੂਹਾਂ ਸਮਾਜ ਵਿਚ ਹੋਣੀਆਂ ਜ਼ਰੂਰੀ ਹਨ ਕਿਉਂ ਕਿ ਸਹੀ ਮਾਰਗ ਦਰਸ਼ਕ ਹੀ ਸਮਾਜ ਦੀ ਨੁਹਾਰ ਬਦਲ ਸਕਦੇ ਹਨ। ਅਜਿਹੇ ਲੋਕ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਵੀ ਸਾਹਮਣਾ ਕਰਦੇ ਹਨ ਤੇ ਲੋਕਾਂ ਲਈ ਵੀ ਮਿਸਾਲ ਕਾਇਮ ਕਰਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।