ਅਬੋਹਰ 'ਚ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਹੋਈ ਮੌਤ
ਅਪਣੀ ਧੀ ਨਾਲ ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ ਮ੍ਰਿਤਕ
ਅਬੋਹਰ: ਅਬੋਹਰ ਦੇ ਨਵਾਂ ਆਦੀ ਵਿਚ ਇਕ ਉਸਾਰੀ ਅਧੀਨ ਘਰ ਵਿਚ ਕਰੰਟ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਲੀਪ ਕੁਮਾਰ (35) ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਥਾਣਾ ਸਿਟੀ ਦੀ ਪੁਲਿਸ ਵਲੋਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: ਇਟਲੀ 'ਚ ਅਸਮਾਨ ਤੋਂ ਡਿੱਗੇ ਟੈਨਿਸ ਬਾਲ ਦੇ ਆਕਾਰ ਦੇ ਗੜੇ, 100 ਤੋਂ ਵੱਧ ਲੋਕ ਜ਼ਖ਼ਮੀ
ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਲੜਕੀ ਦਾ ਪਿਤਾ ਸੀ ਅਤੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਬੀਤੇ ਦਿਨ ਨਵੀਂ ਅਬਾਦੀ ਗਲੀ ਨੰਬਰ 2 ਸਥਿਤ ਰਿਸ਼ੀ ਕੁਮਾਰ ਦੇ ਘਰ ਉਸਾਰੀ ਦੇ ਕੰਮ ਦੌਰਾਨ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਜਦੋਂ ਉਹ ਪਾਣੀ ਦੀ ਮੋਟਰ ਚਲਾਉਣ ਲੱਗਾ ਤਾਂ ਅਚਾਨਕ ਕਰੰਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਮਕਾਨ ਮਾਲਕ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ