ਕਾਂਗਰਸ ਸਰਕਾਰ ਵੱਲੋਂ 'ਅਧਿਆਪਕ ਐਵਾਰਡਾਂ' ਦੀ ਰਾਸ਼ੀ ਬੰਦ ਕਰਨਾ ਮੰਦਭਾਗਾ: ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰ ਸਾਲ 2 ਅਧਿਆਪਕਾਂ ਨੂੰ 'ਲਾਈਫਟਾਇਮ ਐਵਾਰਡ' ਅਤੇ ਲਗਭਗ 40 ਅਧਿਆਪਕਾਂ ਨੂੰ

Siromani Akali Dal

ਚੰਡੀਗੜ•/22 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰ ਸਾਲ 2 ਅਧਿਆਪਕਾਂ ਨੂੰ 'ਲਾਈਫਟਾਇਮ ਐਵਾਰਡ' ਅਤੇ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤੇ ਜਾਣ ਦੀ ਰਵਾਇਤ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਇੱਕ ਨਿਰਾਸ਼ ਕਰਨ ਵਾਲੀ ਕਾਰਵਾਈ ਹੈ। ਇਸ ਨਾਲ ਅਧਿਆਪਨ ਦੇ ਨਵੇਂ ਢੰਗਾਂ ਨੂੰ ਸਿੱਖਣ ਪ੍ਰਤੀ ਅਧਿਆਪਕਾਂ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਡਾਢੀ ਸੱਟ ਵੱਜੀ ਹੈ।

ਇੱਥੇ ਇੱਕ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਤਰਾਸ਼ ਕੇ ਰਾਸ਼ਟਰ ਨਿਰਮਾਣ ਵਿਚ ਹਿੱਸਾ ਪਾਉਣ ਵਾਲੇ ਅਧਿਆਪਕਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵਧਾਉਣ ਲਈ ਅਜਿਹੀਆਂ ਚੰਗੀਆਂ ਰਵਾਇਤਾਂ ਨੂੰ ਅਪਣਾਇਆ ਅਤੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤਾ ਜਾਂਦਾ ਸੀ, ਜਿਸ ਦੀ ਰਾਸ਼ੀ 10 ਹਜ਼ਾਰ ਰੁਪਏ ਸੀ ਅਤੇ ਡਾਕਟਰ ਚੀਮਾ ਨੇ ਇਹ ਰਾਸ਼ੀ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਨਾਮ ਨਾਲ ਨਗਦ ਰਾਸ਼ੀ ਦੇਣੀ ਬੰਦ ਕਰ ਦਿੱਤੀ ਹੈ ਅਤੇ ਇਨਾਮ ਜਿੱਤਣ ਵਾਲੇ ਅਧਿਆਪਕਾਂ ਨੂੰ ਸਿਰਫ ਸਰਟੀਫਿਕੇਟ ਦਿੱਤੇ ਜਾਣ ਲੱਗੇ ਹਨ।ਡਾਕਟਰ ਚੀਮਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਅਧਿਆਪਕਾਂ ਦਾ ਸਨਮਾਨ ਕਰਕੇ  ਉਹਨਾਂ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਨ ਵਾਲੀ ਨੇਕ ਰਵਾਇਤ ਨੂੰ ਮਹਿਜ ਸੁਸਤੀ ਅਤੇ ਲਾਪਰਵਾਹੀ ਕਰਕੇ ਤਿਆਗ ਦਿੱਤਾ ਗਿਆ ਹੈ।