ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੀ ਮੀਟਿੰਗ ਗੁਰੂਦਵਾਰਾ ਵਿਸ਼ਵਕਰਮਾ ਭਵਨ ਜੀ. ਟੀ. ਰੋਡ ਮੋਗਾ ਵਿਖੇ ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ..............

Shiromani Akali Dal BC Wing meeting

ਮੋਗਾ : ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੀ ਮੀਟਿੰਗ ਗੁਰੂਦਵਾਰਾ ਵਿਸ਼ਵਕਰਮਾ ਭਵਨ ਜੀ. ਟੀ. ਰੋਡ ਮੋਗਾ ਵਿਖੇ ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਨਛੱਤਰ ਸਿੰਘ ਢੋਲਣੀਆਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਮਲਜੀਤ ਸਿੰਘ ਮੋਗਾ ਮੀਤ ਪ੍ਰਧਾਨ ਪੰਜਾਬ ਅਤੇ ਨਰਿੰਦਰਪਾਲ ਸਿੰਘ ਸਹਾਰਨ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੋਰ 'ਤੇ ਸ਼ਾਮਿਲ ਹੋਏ। ਇਸ ਮੌਕੇ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਇਹ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀ.ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਦਿੱਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬੀ.ਸੀ.

ਵਿੰਗ ਦੇ ਜਥੇਬੰਦਕ ਢਾਂਚੇ ਨੂੰ ਬਣਾਉਣ ਵਾਸਤੇ ਵੱਖ-ਵੱਖ ਆਗੂਆਂ ਦੇ ਵਿਚਾਰ ਲਏ ਗਏ ਜਿਸ ਵਿਚ ਹਰੇਕ ਆਗੂ ਨੇ ਬੀ.ਸੀ. ਵਿੰਗ ਭਾਈਚਾਰੇ ਨੂੰ ਮਜਬੂਤ ਕਰਨ ਵਾਸਤੇ ਸੁਚਾਰੂ ਸੁਝਾਵ ਦਿੱਤੇ। ਇਸ ਮੌਕੇ ਨਛੱਤਰ ਸਿੰਘ ਢੋਲਣੀਆਂ ਨੇ ਕਿਹਾ ਕਿ ਜਲਦੀ ਹੀ ਸਾਰੀ ਦਿਹਾਤੀ ਜਥੇਬੰਦੀ ਦੀ ਲਿਸਟ ਬਣਾ ਕਿ ਹਾਈਕਮਾਂਡ ਨੂੰ ਭੇਜ ਕੇ ਪ੍ਰਵਾਨਗੀ ਲਈ ਜਾਵੇਗੀ । ਇਸ ਮੌਕੇਂ ਸੀਨੀਅਰ ਅਕਾਲੀ ਆਗੂ ਕਮਲਜੀਤ ਸਿੰਘ ਮੋਗਾ ਮੀਤ ਪ੍ਰਧਾਨ ਪੰਜਾਬ ਨੇ ਬੋਲਦੇ ਹੋਏ ਕਿਹਾ ਕਿ ਬੀ.ਸੀ. ਭਾਈਚਾਰੇ ਦੀ ਲਿਸਟ ਵਿਚ ਸਾਰੇ ਵਰਗਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਨਰਿੰਦਰ ਸਿੰਘ ਸਹਾਰਨ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਸ਼੍ਰੋਮਣੀ

ਅਕਾਲੀ ਦਲ ਬੀ.ਸੀ. ਵਿੰਗ ਜ਼ਿਲ੍ਹਾ ਮੋਗਾ ਪੂਰੀ ਤਰ੍ਹਾਂ ਇੱਕ ਜੁੱਟ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਦੇਵੇਗਾ। ਇਸ ਤੋਂ ਇਲਾਵਾ ਸਰਬ ਸੰਮਤੀ ਨਾਲ ਸਰਕਾਰ ਤੋਂ ਮੰਗ ਕੀਤੀ  ਗਈ ਕਿ ਸਾਰੇ ਪਿੰਡਾਂ ਵਿਚ ਬੀ.ਸੀ. ਭਾਈਚਾਰੇ ਦਾ ਇੱਕ ਨੰਬਰਦਾਰ ਹਰੇਕ ਪਿੰਡ ਵਿਚ ਨਿਯੁਕਤ ਕੀਤਾ ਜਾਵੇ।  ਇਸ ਮੌਕੇ ਹੰਸਾ ਸਿੰਘ ਕੰਡਾ ਹਲਕਾ ਪ੍ਰਧਾਨ, ਜੋਗਿੰਦਰ ਸਿੰਘ ਸਰਪੰਚ, ਅਮਰਜੀਤ ਸਿੰਘ ਖਾਲਸਾ, ਸੁਖਚੈਨ ਸਿੰਘ ਰਾਮੂੰਵਾਲੀਆ, ਸੁਰਿੰਦਰ ਸਿੰਘ ਠੇਕੇਦਾਰ, ਬਲਜੀਤ ਸਿੰਘ ਖੀਵਾ, ਅਵਤਾਰ ਸਿੰਘ ਵਿਰਦੀ, ਗੁਰਮੇਲ ਸਿੰਘ ਕੰਡਿਆਲ, ਸਰਬਜੀਤ ਸਿੰਘ ਬਾਘਾਪੁਰਾਣਾ, ਜਗਤਾਰ ਸਿੰਘ ਮੰਝਰ ,

ਗੁਰਪ੍ਰੀਤ ਸਿੰਘ ਮੇਂਬਰ ਪੰਚਾਇਤ  ਚਮਕੌਰ ਸਿੰਘ ਖੋਸਾ, ਗੁਰਜੰਟ ਸਿੰਘ, ਜਸਪਾਲ ਸਿੰਘ ਸੱਗੂ, ਮੰਗਾ ਮਾਣੂਕੇ, ਅੰਗਰੇਜ ਸਿੰਘ ਦੌਲਤਪੁਰਾ, ਸਤਨਾਮ ਸਿੰਘ ਕਿਸ਼ਨਪੁਰਾ, ਬਲਦੇਵ ਸਿੰਘ ਕਿਸ਼ਨਪੁਰਾ, ਸਤਪਾਲ ਵਰਮਾ, ਸ਼ਮਸ਼ੇਰ ਸਿੰਘ ਸਿੱਧੂ, ਨਰਿੰਦਰ ਸਿੰਘ ਪੀ.ਏ, ਸੁਖਮੰਦਰ ਸਿੰਘ ਭੋਲਾ, ਬਲਜੀਤ ਸਿੰਘ ਸਮਾਧ ਭਾਈ, ਜਸਪ੍ਰੀਤ ਸਿੰਘ ਮੈਕਰੋ ਗਲੋਬਲ, ਗਗਨਦੀਪ ਸਿੰਘ ਹਾਜਰ ਸਨ।