ਭਾਈ ਮਾਝੀ ਦੀ ਅਗਵਾਈ 'ਚ ਨਵੀਂ ਪਾਰਟੀ ਦਰਬਾਰ-ਏ-ਖ਼ਾਲਸਾ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਤਿਹਾਸਿਕ  ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਅੱਜ ਦਰਜਨਾਂ ਸਿੱਖ ਪ੍ਰਚਾਰਕਾਂ ਅਤੇ ਹਜਾਰਾਂ ਸਿੱਖ ਨੁਮਾਇਦਿਆਂ ਦੇ ਵੱਡੇ ਇਕੱਠ ਦੌਰਾਨ............

Bhai Harjinder Singh Majhi addressing the Sangat

ਨਿਹਾਲ ਸਿੰਘ ਵਾਲਾ : : ਇਤਿਹਾਸਿਕ  ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਅੱਜ ਦਰਜਨਾਂ ਸਿੱਖ ਪ੍ਰਚਾਰਕਾਂ ਅਤੇ ਹਜਾਰਾਂ ਸਿੱਖ ਨੁਮਾਇਦਿਆਂ ਦੇ ਵੱਡੇ ਇਕੱਠ ਦੌਰਾਨ ਪੰਜਾਬ ਨੂੰ ਹਰ ਤਰ੍ਹਾਂ ਦੇ ਸੰਕਟ ਵਿੱਚੋਂ ਬਾਹਰ ਕੱਢਣ ਦੇ ਉਦੇਸ਼ ਨਾਲ ਨਵੀਂ ਪਾਰਟੀ ਦਰਬਾਰ-ਏ-ਖਾਲਸਾ ਦਾ ਗਠਨ ਕੀਤਾ ਗਿਆ। ਸਮਾਜਿਕ ਅਤੇ ਆਰਥਿਕ ਪੱਧਰ 'ਤੇ ਲੜਖੜਾ ਚੁੱਕੇ ਢਾਂਚੇ ਨੂੰ ਮੁੜ ਪੈਰਾਂ 'ਤੇ  ਖੜ੍ਹਾ ਕਰਣ ਦੇ ਉਦੇਸ਼ ਨੂੰ ਲੈ ਕੇ ਉਕਤ ਜਥੇਬੰਦੀ ਦਾ ਗਠਨ ਕੀਤਾ ਗਿਆ। ਇਸ ਮੌਕੇ 8 ਮਤੇ ਵੀ ਪੜ੍ਹੇ ਗਏ ਜਿਨ੍ਹਾਂ ਨੂੰ ਹਜਾਰਾਂ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। 

ਇਸ ਮੌਕੇ ਉੱਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਸੰਗਤਾਂ ਦੀ ਸਹਿਮਤੀ ਨਾਲ ਪਾਰਟੀ ਦਾ ਮੁੱਖ ਸੇਵਾਦਾਰ ਚੁਣਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਮਾਝੀ ਨੇ ਕਿਹਾ ਕਿ ਸਿੱਖਾ ਦੇ ਲੀਡਰ ਦੀ ਯੋਗਤਾ ਉਜਾੜਾ ਸਬਦ ਨਾਲ ਮਹੱਬਤ ਕਰਨਾ ਹੈ ਅਤੇ ਜੋ ਉਜੜਨ ਤੋਂ ਬਾਅਦ ਮੱਥੇ 'ਤੇ ਤਿਉੜੀਆਂ ਪਾ ਲਵੇ ਉਹ ਲੀਡਰ ਕਹਾਉਣ ਦਾ ਹੱਕਦਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬੇਸੱਕ ਸਾਰੀ ਸੰਗਤ ਨੇ ਮੈਨੂੰ ਸੇਵਾ ਕਰਣ ਦੀ ਜਿੰਮੇਵਾਰੀ ਦਿੱਤੀ ਹੈ ਪਰ ਸੰਸਥਾਂ ਦੇ ਸਾਰੇ ਫੈਸਲੇ ਚੁਣੇ ਹੋਏ ਨੁਮਾਇੰਦਿਆਂ ਦੀ ਰਾਇ ਨਾਲ ਲਏ ਜਾਇਆ ਕਰਣਗੇ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਰਹਿਤ ਮਰਯਾਦਾ, ਜਥੇਬੰਦੀ ਦੇ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾÀਣ ਲਈ ਸਟੇਟਾਂ ਤੋ ਲੈ ਕੇ ਪਿੰਡ ਪੱਧਰੀ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਜਥੇਬੰਦੀ ਦੇ ਵਿਸਥਾਰ ਲਈ ਵਿਦੇਸ਼ਾਂ ਵਿੱਚੋ ਵੀ ਨੁਮਾਇੰਦੇ ਸਾਮਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀ ਧਾਰਮਕ ਪ੍ਰਚਾਰ ਖੇਤਰ ਵਿੱਚ ਵਿਚਰਨ ਵਾਲੇ ਬਹੁਤੇ ਸੱਜਨ ਸਮਾਜਿਕ ਖੇਤਰ ਵਿੱਚ ਆਪਣੀ ਭੂਕਿਮਾ ਤੋ ਮੁਨਕਰ ਹੋਣ ਨੂੰ ਹੀ ਧਾਰਮਿਕਤਾ ਮੰਨ ਰਹੇ ਹਾਂ ਜਦਕਿ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਲਈ ਹਰ ਪੱਖ ਤੋ ਉੱਦਮਸ਼ੀਲ ਬਣਾਇਆ ਹੈ। 

ਜਥੇਬੰਦੀ ਵੱਲੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਮਾਗਮ, ਸੰਥਿਆਂ ਦੀਆਂ ਕਲਾਸਾਂ, ਬੱਚਿਆਂ ਦੀ ਪੜ੍ਹਾਈ ਲਈ ਟਿਊਸਨ ਕਲਾਸਾਂ, ਨੌਜਵਾਨਾਂ ਲਈ ਕੈਰੀਅਰ ਗਾਈਡੈਂਸ, ਕੁਦਰਤੀ ਸਰੋਤਾਂ ਦੀ ਸੰਭਾਲ, ਗੱਤਕਾ, ਕੀਰਤਨ, ਦਸਤਾਰ ਸਿਖਲਾਈ, ਕਿਤਾਬਾਂ ਪੜ੍ਹਣ ਲਈ ਰੁਚੀ ਪੈਦਾ ਕਰਣਾ ਆਦਿ ਕਾਰਜ ਪ੍ਰਮੁੱਖਤਾ ਨਾਲ ਕੀਤੇ ਜਾਣਗੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉੱਪਰ ਹਿਊਮਨ ਰਾਈਟਸ ਅਤੇ ਆਰ.ਟੀ.ਆਈ. ਸੈੱਲ ਬਣਾਇਆ ਜਾਵੇਗਾ। ਜਿਸ ਤਹਿਤ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਪਰਾਲੇ ਕੀਤੇ ਜਾਣਗੇ।