ਕ੍ਰਿਕਟ ਗੇਂਦ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੇ ਇੱਟਾਂ ਰੋੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੇ ਅਕਸਰ ਘਰਾਂ ਦੇ ਬਾਹਰ ਗਲੀ 'ਚ ਕ੍ਰਿਕਟ ਖੇਡਦੇ ਦਿਖਾਈ ਦਿੰਦੇ ਹਨ ਅਤੇ ਖੇਡ ਦੌਰਾਨ ਗੇਂਦ ਕਈ ਵਾਰ ਅਚਾਨਕ ਕਿਸੇ ਨਾ ਕਿਸੇ

Cricket Ball Fight

ਜਲੰਧਰ : ਬੱਚੇ ਅਕਸਰ ਘਰਾਂ ਦੇ ਬਾਹਰ ਗਲੀ 'ਚ ਕ੍ਰਿਕਟ ਖੇਡਦੇ ਦਿਖਾਈ ਦਿੰਦੇ ਹਨ ਅਤੇ ਖੇਡ ਦੌਰਾਨ ਗੇਂਦ ਕਈ ਵਾਰ ਅਚਾਨਕ ਕਿਸੇ ਨਾ ਕਿਸੇ ਘਰ 'ਚ ਚਲੀ ਜਾਂਦੀ ਹੈ। ਪਰ ਕਈ ਵਾਰ ਕਿਸੇ ਦੇ ਘਰ 'ਚ ਗੇਂਦ ਗਿਰਨ ਨਾਲ ਵੱਡਾ ਵਿਵਾਦ ਖੜ੍ਹਾ ਹੋ ਜਾਂਦਾ ਹੈ।ਅਜਿਹਾ ਹੀ ਮਾਮਲਾ ਜਲੰਧਰ ਦੇ ਗੁਰਦੇਵਨਗਰ ਕਲੌਨੀ ਤੋ ਸਾਹਮਣੇ ਆਇਆ ਹੈ।

ਜਿੱਥੇ ਇਕ ਗੇਂਦ ਨੂੰ ਲੈ ਕੇ 2 ਪਰਿਵਾਰਾਂ 'ਚ ਲੜਾਈ ਸ਼ੁਰੂ ਹੋ ਗਈ ਅਤੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਜੰਮ ਕੇ ਇੱਟਾ ਰੋੜੇ ਚਲਾਏ ਗਏ। ਇਸੇ ਮਾਮਲੇ ਨੂੰ ਲੈ ਕੇ ਔਰਤ ਵਲੋਂ ਇਲਜ਼ਾਮ ਲਗਾਏ ਗਏ ਨੇ ਕਿ ਤਕਰੀਬਨ ਇਕ ਦਰਜਨ ਨੌਜਵਾਨ ਜਿਨ੍ਹਾਂ ਨੇ ਇੱਟਾਂ ਰੋੜਿਆਂ ਨਾਲ ਉਨ੍ਹਾਂ ਤੇ ਹਮਲਾ ਕੀਤਾ ਹੈ।

ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਦੁਕਾਨਾਂ ਨੂੰ ਲੈ ਪਹਿਲਾ ਵੀ ਕਈ ਵਾਰ ਝਗੜਾ ਹੋਇਆ ਅਤੇ ਨਾਲ ਹੀ ਕਿਹਾ ਕਿ ਇੱਕ ਧਿਰ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਨੇ ਇੱਕ ਧਿਰ ਵਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ਦੂਜੀ ਧਿਰ ਵੱਲੋਂ ਪੁਲਿਸ ਦੇ ਕੋਲ ਆਪਣਾ ਕਿ ਪੱਖ ਰੱਖਿਆ ਜਾਂਦਾ ਅਤੇ ਪੁਲਿਸ ਵੱਲੋਂ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ।