ਹਿਮਾਲਿਆ, ਇੰਟਾਸ ਸਮੇਤ ਚਾਰ ਦਵਾਈ ਕੰਪਨੀਆਂ ਨੂੰ 74 ਕਰੋੜ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਮਿਸ਼ਨ ਨੇ ਕੰਪਨੀਆਂ ਅਤੇ ਐਸੋਸੀਏਸ਼ਨ ਦੇ ਨਾਲ ਹੀ ਉਨ੍ਹਾਂ ਦੇ ਦਫ਼ਤਰੀ ਅਹੁਦੇਦਾਰਾਂ 'ਤੇ ਵੀ ਜੁਰਮਾਨਾ ਲਗਾਇਆ

CCI imposes Rs 74 cr fine on Himalaya Drug, 3 others

ਨਵੀਂ ਦਿੱਲੀ : ਭਾਰਤੀ ਕੰਪਟੀਸ਼ਨ ਕਮਿਸ਼ਨ ਨੇ ਮਿਲੀਭੁਗਤ ਕਰਨ ਦੇ ਇਕ ਮਾਮਲੇ 'ਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ, ਇਦੌਰ ਕੈਮਿਸਟ ਐਸੋਸੀਏਸ਼ਨ, ਹਿਮਾਲਿਆ ਡਰੱਗ ਕੰਪਨੀ ਅਤੇ ਇੰਟਾਸ ਫ਼ਾਰਮਾਸਿਊਟਿਕਲ ਲਿਮਟਿਡ 'ਤੇ ਕੁੱਲ ਮਿਲਾ ਕੇ 74 ਕਰੋੜ 23 ਲੱਖ 83 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਦਸਿਆ ਕਿ ਕਮਿਸ਼ਨ ਨੇ ਕੰਪਨੀਆਂ ਅਤੇ ਐਸੋਸੀਏਸ਼ਨ ਦੇ ਨਾਲ ਹੀ ਉਨ੍ਹਾਂ ਦੇ ਦਫ਼ਤਰੀ ਅਹੁਦੇਦਾਰਾਂ 'ਤੇ ਵੀ ਜੁਰਮਾਨਾ ਲਗਾਇਆ ਹੈ।

ਇੰਟਾਸ ਫ਼ਾਰਮਾ 'ਤੇ ਸਭ ਤੋਂ ਜ਼ਿਆਦਾ 55 ਕਰੋੜ 59 ਲੱਖ 68 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਾਅਦ ਹਿਮਾਲਿਆ ਡਰੱਗ ਕੰਪਨੀ 'ਤੇ 18 ਕਰੋੜ 59 ਲੱਖ 58 ਹਜ਼ਾਰ ਕਰੋੜ ਰੁਪਏ ਦੀ ਪੈਨਲਟੀ ਲਗਾਈ ਹੈ। ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ 'ਤੇ ਚਾਰ ਲੱਖ 18 ਹਜ਼ਾਰ 404 ਰੁਪਏ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ 'ਤੇ 39 ਹਜ਼ਾਰ 142 ਰੁਪਏ ਜੁਰਮਾਨਾ ਕੀਤਾ ਗਿਆ ਹੈ।

ਕਮਿਸ਼ਨ ਨੇ 3 ਜੂਨ ਦੇ ਇਸ ਆਦੇਸ਼ 'ਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ ਨੂੰ ਸੂਬੇ 'ਚ ਅਗਲੇ 6 ਮਹੀਨੇ 'ਚ ਮੁਕਾਬਲਾ ਜਾਗਰੂਕਤਾ ਅਤੇ ਪਾਲਣਾ ਨੂੰ ਲੈ ਕੇ ਘੱਟੋ-ਘੱਟ 5 ਵਰਕਸ਼ਾਪ ਆਯੋਜਤ ਕਰਨ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ ਨੂੰ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਤ ਕਰਨ ਲਈ ਕਿਹਾ ਹੈ।

ਮੱਧ ਪ੍ਰਦੇਸ਼ ਕੈਮਿਸਟ ਐਂਡ ਡਿਸਟਰੀਬਿਊਟਰਜ਼ ਫ਼ੈਡਰੇਸ਼ਨ ਨੇ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ ਅਤੇ ਹੋਰ ਨੇ ਕੁਝ ਫਾਰਮਾਂ ਕੰਪਨੀਆਂ ਨਾਲ ਗੰਢਤੁੱਪ ਕਰ ਲਈ ਹੈ। ਇਸ 'ਤੇ ਕਮਿਸ਼ਨ ਨੇ ਸਾਰੇ ਪੱਖਾਂ ਤੋਂ ਰੀਪੋਰਟ ਤਲਬ ਕੀਤੀ ਅਤੇ ਇਸ ਦੀ ਜਾਂਚ ਕਰਨ ਤੋਂ ਬਾਅਦ ਜੁਰਮਾਨਾ ਲਗਾਇਆ ਹੈ।