ਸਫਾਈ ਕਰਮੀਆਂ ਨੇ ਪਟਿਆਲਾ ਥਾਣਾ ਬਣਾਤਾ ਕੂੜੇ ਦਾ ਢੇਰ, ਪੁਲਸੀਆਂ ਦੇ ਹੋਏ ਨੱਕ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਦਾ ਪੁਲਿਸ ਥਾਣਾ ਕੋਤਵਾਲੀ ਉਸ ਸਮੇਂ ਕੂੜਾ ਡੰਪ ਬਣ ਗਿਆ। ਜਦੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਟਰਾਲੀਆਂ ਭਰ ਭਰ ਕੇ ਕੂੜਾ ਲਿਆਕੇ ..

Patiala cleaning staff

ਪਟਿਆਲਾ : ਪਟਿਆਲਾ ਦਾ ਪੁਲਿਸ ਥਾਣਾ ਕੋਤਵਾਲੀ ਉਸ ਸਮੇਂ ਕੂੜਾ ਡੰਪ ਬਣ ਗਿਆ। ਜਦੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਟਰਾਲੀਆਂ ਭਰ ਭਰ ਕੇ ਕੂੜਾ ਲਿਆਕੇ ਕੋਤਵਾਲੀ ਦੇ ਵਿੱਚ ਲਿਆ ਸੁੱਟਿਆ। ਨਗਰ ਨਿਗਮ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੂੜਾ ਡੰਪ ਦੇ ਕੋਲ ਉਨ੍ਹਾਂ ਦੇ ਇੱਕ ਅਨ ਡਿਊਟੀ ਮੁਲਾਜ਼ਮ ਨੂੰ ਕੁਝ ਵਿਅਕਤੀਆਂ ਵਲੋਂ ਡੰਡਿਆਂ ਨਾਲ ਬੁਰੀ ਤਰਾਂ ਕੁੱਟਿਆ ਗਿਆ।

ਜੋ ਕਿ ਹੁਣ ਹਸਪਤਾਲ 'ਚ ਜ਼ੇਰੇ ਇਲਾਜ ਹਨ, ਪੁਲਿਸ ਦੇ ਇਸ ਮਾਮਲੇ 'ਤੇ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇਹ ਕੂੜਾ ਲਿਆਕੇ ਠਾਣੇ 'ਚ ਸੁੱਟਿਆ ਗਿਆ। ਉਧਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਸਫਾਈ ਕਰਮਚਾਰੀ ਦਾ ਪੁੱਤਰ ਇੱਕ ਲੜਕੀ ਭਜਾਕੇ ਲੈ ਗਿਆ ਸੀ।

ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਇਸ ਗੱਲ ਨੂੰ ਲੈ ਕੇ ਝਗੜਾ ਵੀ ਹੋਇਆ। ਪੁਲਿਸ ਨੇ ਲੜਕੀ ਦਾ ਮਾਮਲਾ ਹੋਣ ਦੀ ਗੱਲ ਨੂੰ ਵੱਖ ਮੁੱਦਾ ਦੱਸਿਆ ਹੈ ਜਦਕਿ ਸਫਾਈ ਕਰਮਚਾਰੀਆਂ ਨੇ ਕੁੱਟਮਾਰ ਕੀਤੇ ਜਾਣ ਤੇ ਪਰਚਾ ਨਾ ਕੀਤੇ ਜਾਣ ਦਾ ਰੋਸ ਪ੍ਰਗਟ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿਵੇਂ ਸੁਲਝਾਉਂਦੀ ਹੈ।