ਅੰਮ੍ਰਿਤਸਰ ’ਚ ਲੁੱਟ ਦੀਆਂ ਦੋ ਘਟਨਾਵਾਂ: ਸੁਨਿਆਰੇ ਦੀ ਦੁਕਾਨ 'ਤੇ ਲੁੱਟ; ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੇਹਰਟਾ ਦੀ ਭੱਲਾ ਕਲੋਨੀ ਵਿਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ

Two incidents of robbery in Amritsar

 

ਅੰਮ੍ਰਿਤਸਰ: ਜ਼ਿਲ੍ਹੇ 'ਚ 12 ਘੰਟਿਆਂ ਦੌਰਾਨ ਲੁਟੇਰਿਆਂ ਨੇ ਲੁੱਟ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਲੁਟੇਰਿਆਂ ਨੇ ਤਰਨਤਾਰਨ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਕੀਤੀ, ਜਦਕਿ ਦੂਜੇ ਪਾਸੇ ਛੇਹਰਟਾ 'ਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਤੇ ਨਕਦੀ ਲੁੱਟ ਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤਰਨਤਾਰਨ ਰੋਡ 'ਤੇ ਸਥਿਤ ਵਾਹਿਗੁਰੂ ਜਵੈਲਰਜ਼ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਦੁਕਾਨ ਦੇ ਮਾਲਕ ਹਰੀ ਸਿੰਘ ਨੇ ਦਸਿਆ ਕਿ ਸਾਰੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ 'ਤੇ ਅਪਣਾ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਤਿੰਨ ਨਕਾਬਪੋਸ਼ ਵਿਅਕਤੀ ਦੁਕਾਨ 'ਚ ਦਾਖਲ ਹੋਏ। ਜਿਨ੍ਹਾਂ ਵਿਚੋਂ ਦੋ ਕੋਲ ਪਿਸਤੌਲ ਸਨ।

ਇਹ ਵੀ ਪੜ੍ਹੋ: ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ

ਲੁਟੇਰਿਆਂ ਨੇ ਆਉਂਦਿਆਂ ਹੀ ਸਾਰਿਆਂ ਉਤੇ ਪਿਸਤੌਲ ਤਾਣ ਲਈ। ਲੁਟੇਰਿਆਂ ਨੇ ਪਹਿਲਾਂ ਕਰੀਬ 35 ਹਜ਼ਾਰ ਦੀ ਨਕਦੀ ਲੁੱਟੀ ਅਤੇ ਫਿਰ ਦੁਕਾਨ 'ਚ ਰੱਖੇ ਚਾਂਦੀ ਦੇ ਗਹਿਣੇ ਵੀ ਚੋਰੀ ਕਰ ਲਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਐਸ.ਐਚ.ਓ. ਰਣਜੀਤ ਸਿੰਘ ਨੇ ਦਸਿਆ ਕਿ ਘਟਨਾ ਦੀ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਲਈ ਹੈ। ਲੁਟੇਰਿਆਂ ਦੀ ਪਛਾਣ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਲੁਟੇਰਿਆਂ ਦਾ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ, ਜੋ ਕਿ ਦੇਸੀ ਕੱਟਾ ਹੈ। ਜਿਸ ਨੂੰ ਲੁਟੇਰੇ ਲੁੱਟਣ ਸਮੇਂ ਦੁਕਾਨ ਅੰਦਰ ਹੀ ਛੱਡ ਗਏ ਸਨ।

ਇਹ ਵੀ ਪੜ੍ਹੋ: ਘੜੂਆਂ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਕੀਤੇ 7 ਰਾਊਂਡ ਫਾਇਰ, ਸੋਸ਼ਲ ਮੀਡੀਆ ’ਤੇ ਲਈ ਜ਼ਿੰਮੇਵਾਰੀ

ਛੇਹਰਟਾ ਵਿਚ ਦੁਕਾਨਦਾਰ ਦੀ ਹਤਿਆ

ਦੂਜੇ ਪਾਸੇ ਬੀਤੀ ਦੁਪਹਿਰ ਛੇਹਰਟਾ ਦੀ ਭੱਲਾ ਕਲੋਨੀ ਵਿਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਸੇਵਾ ਮੁਕਤ ਐਸ.ਡੀ.ਓ. ਰਜਿੰਦਰ ਕੁਮਾਰ ਕਾਲੀਆ ਕਾਲੀਆ ਮਿਕਸ ਆਈਸਕ੍ਰੀਮ ਦੀ ਦੁਕਾਨ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਕਾਲੀਆ ਬੀਤੀ ਸ਼ਾਮ 4.10 ਵਜੇ ਅਪਣੀ ਦੁਕਾਨ ’ਤੇ ਬੈਠਾ ਸੀ। ਤਿੰਨ ਲੁਟੇਰੇ ਉਸ ਦੀ ਦੁਕਾਨ ’ਤੇ ਆਏ ਅਤੇ ਉਸ ’ਤੇ ਪਿਸਤੌਲ ਤਾਣ ਲਈ। ਰਜਿੰਦਰ ਕਾਲੀਆ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੁਟੇਰੇ ਦੁਕਾਨ ’ਚੋਂ ਨਕਦੀ ਲੈ ਕੇ ਫ਼ਰਾਰ ਹੋ ਗਏ।