ਲੁਧਿਆਣਾ 'ਚ ਕਾਂਗਰਸ ਦੀ ਵੱਡੀ ਜਿੱਤ, ਵੱਜਣ ਲੱਗੇ ਢੋਲ-ਨਗਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ `ਚ ਪਿਛਲੇ ਦਿਨਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਅੱਜ ਆ ਚੁੱਕੇ ਹਨ।

Congress Worker

ਚੰਡੀਗੜ੍ਹ : ਪੰਜਾਬ `ਚ ਪਿਛਲੇ ਦਿਨਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਅੱਜ ਆ ਚੁੱਕੇ ਹਨ। ਜਿਸ ਦੌਰਾਨ ਪੂਰੇ ਸੂਬੇ `ਚ ਅਜੇ ਤਕ ਕਾਂਗਰਸ ਨੇ ਆਪਣੀ ਧਾਕ ਜਮਾ ਕੇ ਰੱਖੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਲੁਧਿਆਣਾ `ਚ ਹੂੰਝਾ ਫੇਰ ਜਿੱਤ ਵੱਲ ਵੱਧ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਪਾਰਟੀ ਵਿਰੋਧੀ ਦਲਾਂ ਨੂੰ ਪਿੱਛੇ ਛੱਡ  ਜ਼ਿਲ੍ਹੇ  ਦੇ 13 ਬਲਾਕਾਂ `ਚ ਅੱਗੇ ਚੱਲ ਰਹੀ ਹੈ।

ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ 'ਚੋਂ 20 'ਤੇ ਕਾਂਗਰਸ ਦਾ ਕਬਜ਼ਾ ਹੁੰਦਾ ਦਿਖਾਈ ਦੇ ਰਿਹਾ ਹੈ। ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਬਲਾਕ ਡੇਹਲੋਂ, ਦੋਰਾਹਾ, ਜਗਰਾਓਂ, ਖੰਨਾ, ਲੁਧਿਆਣਾ-2, ਮਲੌਦ, ਮਾਛੀਵਾੜਾ, ਰਾਏਕੋਟ, ਪੱਖੋਵਾਲ ਅਤੇ ਸੁਧਾਰ 'ਚ ਕਾਂਗਰਸ ਨੂੰ ਵੱਡੀ ਜਿੱਤ ਮਿਲ ਚੁੱਕੀ ਹੈ। ਇਸ ਜਿੱਤ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ,

ਅਤੇ ਢੋਲ-ਨਗਾਰੇ ਵਜਾ ਕੇ ਉਨ੍ਹਾਂ ਵਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਕਾਂਗਰਸੀ ਵਰਕਰਾਂ ਵਲੋਂ ਜਿੱਤ ਦੀ ਖੁਸ਼ੀ `ਚ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਜਿੱਤ ਦੀ ਖੁਸ਼ੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸੀ ਵਰਕਰ ਇਕ ਦੂਸਰੇ ਨੂੰ ਵਧਾਈ ਦਿੰਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਰਹੇ ਹਨ। ਦੱਸਣਯੋਗ ਹੈ ਕਿ ਪੂਰੇ ਸੂਬੇ `ਚ ਆ ਚੁੱਕੇ ਚੋਣ ਨਤੀਜਿਆਂ ਵਿਚ ਅਜੇ ਤੱਕ ਕਾਂਗਰਸ ਵਿਰੋਧੀ ਦਲਾਂ ਨੂੰ ਪਛਾੜਦੇ ਹੋਏ ਅੱਗੇ ਚੱਲ ਰਹੀ ਹੈ।