'Daughter's Day' 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਬੇਟੀ ਦੀ ਕੀਤੀ ਪ੍ਰਸੰਸ਼ਾ
ਧੀਆਂ ਦੇ ਦਿਨ ‘ਤੇ ਕੈਪਟਨ ਬੋਲੇ, ਮੇਰੇ ਘਰ ਧੀ ਨੇ ਜਨਮ ਲੈ ਮੈਨੂੰ ਸੁਭਾਗਾਂ ਵਾਲਾ ਬਣਾਇਆ...
ਚੰਡੀਗੜ੍ਹ: ਅੱਜ ਧੀਆਂ ਦੇ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣੀ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਇਕ ਬੱਚੇ ਨੂੰ ਆਪਣੇ ਗਲੇ ਨਾਲ ਲਗਾਇਆ ਹੋਇਆ ਹੈ।
ਪੋਸਟ ਸ਼ੇਅਰ ਕਰਦੇ ਹੋਏ ਕੈਪਟਨ ਨੇ ਲਿਖਿਆ ਹੈ, 'ਆਪਣੀ ਧੀ ਜੈਇੰਦਰ ਕੌਰ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਮੈਨੂੰ ਬੇਹੱਦ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿਉਂਕਿ ਇਸ ਵਿਚ ਲੋਕਾਂ ਨਾਲ ਉਸ ਦਾ ਪਿਆਰ, ਆਪਣਾਪਨ ਦੇਖ ਕੇ ਇਕ ਪਿਤਾ ਹੋਣ ਦੇ ਨਾਤੇ ਮੈਨੂੰ ਹਮੇਸ਼ਾ ਗਰਵ ਮਹਿਸੂਸ ਹੁੰਦਾ ਹੈ। ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਜੈਇੰਦਰ ਨੇ ਲੋਕਾਂ ਦੀ ਜੀਅ-ਜਾਨ ਨਾਲ ਸੇਵਾ ਕੀਤੀ।
ਉਨ੍ਹਾਂ ਅੱਗੇ ਆਪਣੀ ਧੀ ਬਾਰੇ ਲਿਖਿਆ ਹੈ ਤੁਹਾਡੀ ਮੌਜੂਦਗੀ ਨੇ ਮੈਨੂੰ ਇਕ ਵਧੀਆ ਇਨਸਾਨ ਬਣਾਇਆ ਹੈ ਤੇ ਮੈਂ ਤੁਹਾਨੂੰ ਇਸ ਲਈ ਧੰਨਵਾਦ ਕਰਦਾ ਹਾਂ। ਮੈਨੂੰ ਹਾਲੇ ਵੀ ਯਾਦ ਹੈ ਕਿ ਜਿਉਂ-ਜਿਉਂ ਤੁਸੀਂ ਵੱਡੇ ਹੋ ਰਹੇ ਸੀ ਤਿਉਂ-ਤਿਉਂ ਤੁਹਾਡੇ ਅੰਦਰ ਲੋਕਾਂ ਲਈ ਨਿਮਰਤਾ ਤੇ ਪਿਆਰ ਵੀ ਵੱਧਦਾ ਜਾ ਰਿਹਾ ਸੀ ਜੋ ਮੈਨੂੰ ਹਮੇਸ਼ਾ ਵਧੀਆ ਲੱਗਿਆ ਹੈ। ਅੱਜ ਧੀਆਂ ਦੇ ਦਿਹਾੜੇ ਮੌਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੇਰੇ ਘਰ ਤੁਸੀਂ ਜਨਮ ਲੈ ਕੇ ਮੈਨੂੰ ਸੁਭਾਗਾਂ ਵਾਲਾ ਬਣਾਇਆ।