ਅਰੂਸਾ ਆਲਮ ਸਬੰਧੀ ਸੁਖਜਿੰਦਰ ਰੰਧਾਵਾ ਦੇ ਬਿਆਨ 'ਤੇ ਕੈਪਟਨ ਦਾ ਪਲਟਵਾਰ,ਟਵੀਟ ਕਰ ਦਿੱਤੇ ਮੋੜਵੇਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਰੂਸਾ ਆਲਮ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਉਹਨਾਂ ’ਤੇ ਪਲਟਵਾਰ ਕੀਤਾ ਹੈ।

Captain Amarinder Singh and Sukhjinder Randhawa

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਰੂਸਾ ਆਲਮ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਉਹਨਾਂ ’ਤੇ ਪਲਟਵਾਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਉਹਨਾਂ ਦੇ ਹਵਾਲੇ ਤੋਂ ਟਵੀਟ ਕਰਦਿਆਂ ਸੁਖਜਿੰਦਰ ਰੰਧਾਵਾ ਨੂੰ ਮੋੜਵੇਂ ਜਵਾਬ ਦਿੱਤੇ।

ਹੋਰ ਪੜ੍ਹੋ: ਫੌਜ ਦੀਆਂ 39 ਮਹਿਲਾ ਅਫ਼ਸਰਾਂ ਦੀ ਸੁਪਰੀਮ ਕੋਰਟ ਵਿਚ ਵੱਡੀ ਜਿੱਤ, ਮਿਲੇਗਾ ਸਥਾਈ ਕਮਿਸ਼ਨ

ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਨੂੰ ਕਿਹਾ ਕਿ ਤੁਸੀਂ ਹੁਣ ਨਿੱਜੀ ਹਮਲਿਆਂ ਦਾ ਸਹਾਰਾ ਲੈ ਰਹੇ ਹੋ। ਤੁਸੀਂ ਮੇਰੀ ਕੈਬਨਿਟ ਵਿਚ ਮੰਤਰੀ ਸੀ। ਉਸ ਸਮੇਂ ਤੁਸੀਂ ਅਰੂਸਾ ਬਾਰੇ ਸ਼ਿਕਾਇਤ ਨਹੀਂ ਕੀਤੀ। ਅਰੂਸਾ ਨੂੰ 16 ਸਾਲਾਂ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਹੈ।

ਹੋਰ ਪੜ੍ਹੋ: ਝੋਨਾ ਨਾ ਵਿਕਣ ਤੋਂ ਦੁਖੀ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਲਗਾਈ ਅੱਗ

ਉਹਨਾਂ ਕਿਹਾ, “ਤਾਂ ਹੁਣ ਤੁਸੀਂ ਨਿੱਜੀ ਹਮਲਿਆਂ ਦਾ ਸਹਾਰਾ ਲੈ ਰਹੇ ਹੋ। ਬਰਗਾੜੀ ਅਤੇ ਡਰੱਗ ਮਾਮਲਿਆਂ ਵਿਚ ਤੁਹਾਡੇ ਲੰਬੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਅਜੇ ਵੀ ਤੁਹਾਡੇ ਵਾਅਦੇ ਅਨੁਸਾਰ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ”

ਕੈਪਟਨ ਨੇ ਕਿਹਾ ਕਿ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਤਿਉਹਾਰਾਂ ਦੇ ਮੌਸਮ ਵਿਚ ਜਦੋਂ ਪੰਜਾਬ ਵਿਚ ਅਤਿਵਾਦੀ ਹਮਲਿਆਂ ਦਾ ਖਤਰਾ ਹੈ, ਉਸ ਸਮੇਂ ਕਾਨੂੰਨ ਅਤੇ ਵਿਵਸਥਾ ਨੂੰ ਸੰਭਾਲਣ ਦੀ ਬਜਾਏ ਉਪ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਨੂੰ ਬੇਬੁਨਿਆਦ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਰਹੇ ਹਨ।

ਹੋਰ ਪੜ੍ਹੋ: ਤਾਲਿਬਾਨ ਦਾ ਖੌਫ਼! ਅਫਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਨੂੰ ਸਤਾ ਰਿਹਾ ਹੱਤਿਆ ਦਾ ਡਰ

ਦੱਸ ਦਈਏ ਕਿ ਉਪ ਮੁੱਖ ਮੰਤਰੀ ਰੰਧਾਵਾ ਨੇ ਡੀਜੀਪੀ ਨੂੰ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਨ।