ਅੰਮ੍ਰਿਤਸਰ ਅਤਿਵਾਦੀ ਹਮਲੇ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਕਈਂ ਸੱਚ ਆਏ ਸਾਹਮਣੇ
ਅੰਮ੍ਰਿਤਸਰ ਰਾਜਾਸਾਂਸੀ ਸਥਿਤ ਨਿਰੰਕਾਰੀ ਭਵਨ ‘ਚ ਹੋਏ ਬੰਬ ਧਮਾਕੇ ਨੂੰ ਲੈ ਕੇ ਅਹਿਮ ਖੁਲਾਸਾ ਹੋਇਆ ਹੈ। ਧਮਾਕਾ ਟੈਲੀਗ੍ਰਾਮ...
ਅੰਮ੍ਰਿਤਸਰ (ਪੀਟੀਆਈ) : ਅੰਮ੍ਰਿਤਸਰ ਰਾਜਾਸਾਂਸੀ ਸਥਿਤ ਨਿਰੰਕਾਰੀ ਭਵਨ ‘ਚ ਹੋਏ ਬੰਬ ਧਮਾਕੇ ਨੂੰ ਲੈ ਕੇ ਅਹਿਮ ਖੁਲਾਸਾ ਹੋਇਆ ਹੈ। ਧਮਾਕਾ ਟੈਲੀਗ੍ਰਾਮ ਸਾਲ 2016-17 ‘ਚ ਹੋਈਆਂ ਵਾਰਦਾਤਾਂ ਨਾਲ ਜੁੜਦੇ ਦਿਖ ਰਹੇ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਅਤਿਵਾਦੀ ਹਮਲਾ ਵੀ 2016 ਅਤੇ 2017 ‘ਚ ਪੰਜਾਬ ਨੂੰ ਦਹਿਲਾਉਣ ਵਾਲੀ ਟਾਰਗੇਟ ਕਿਲਿੰਗ ਦੇ ਪੈਟਰਨ ‘ਤੇ ਵੀ ਹੋਇਆ ਹੈ। ਇਸ ਤੋਂ ਬਾਅਦ ਜਾਂਚ ਏਜੰਸੀਆਂ ਦੀ ਸੁਈ ਇਕ ਵਾਰ ਫਿਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਲ ਘੁੰਮ ਰਹੀ ਹੈ।
ਅੰਮ੍ਰਿਤਸਰ ‘ਚ ਐਤਵਾਰ ਨੂੰ ਦੋ ਨਕਾਬਪੋਸ਼ ਨੌਜਵਾਨਾਂ ਨੂੰ ਪਿੰਡ ਅਦਲੀਵਾਲ, ਰਾਜਾਸਾਂਸੀ ਸਥਿਤ ਨਿਰੰਕਾਰੀ ਸਤਿਸੰਗ ਘਰ ‘ਚ ਹੈਂਡ ਗ੍ਰਨੇਡ ਸੁੱਟ ਕੇ ਦਹਿਸ਼ਤ ਫੈਲਾ ਦਿਤੀ ਸੀ। ਇਸ ‘ਚ ਤਿੰਨ ਵਿਅਕਤੀ ਮਾਰੇ ਗਏ ਅਤੇ 15 ਜਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੋਟਰਸਾਇਕਲ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਕੁਝ ਸੀਸੀਟੀਵੀ ਫੁਟੇਜ਼ ਮਿਲੀਆਂ ਹਨ, ਪਰ ਹੁਣ ਤਕ ਕੁਝ ਠੋਸ ਸਬੂਤ ਨਹੀਂ ਮਿਲ ਸਕਿਆ। ਜਾਂਚ ਤੋਂ ਲਗ ਰਿਹਾ ਹੈ ਕਿ ਵਾਰਦਾਤ ਦਾ ਪੂਰਾ ਪੈਟਰਨ ਟਾਰਗੇਟ ਕਿੰਲਿਗ ਵਰਗਾ ਹੈ।
ਸਤੰਬਰ 2016 ‘ਚ ਜਲੰਧਰ ‘ਚ ਰਾਸ਼ਟਰੀ ਵਲੰਟੀਅਰ ਸੰਘ ਦੇ ਪੰਜਾਬ ਉਪ ਪ੍ਰਮੁੱਖ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਦਿਤੀਆਂ ਸੀ। ਕੁਝ ਦਿਨ ਇਲਾਜ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਪੰਜਾਬ ‘ਚ ਟਾਰਗੇਟ ਕਿਲਿੰਗ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੁੰਦਾ ਹੈ। ਚੁਣ-ਚੁਣ ਕੇ ਅੱਠ ਲੋਕਾਂ ‘ਤੇ ਹਮਲੇ ਕੀਤੇ ਗਏ। ਜਿਨ੍ਹਾਂ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ ਵਿਚ ਹਿੰਦੂਆਂ ਤੋਂ ਲੈ ਕੇ ਪਾਦਰੀ ਤਕ ਸ਼ਾਮਲ ਸੀ। ਸਾਰੀਆਂ ਵਾਰਦਾਤ ਨੂੰ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਹੀ ਅੰਜਾਮ ਦਿਤਾ ਸੀ।
ਨਵੰਬਰ 2017 ‘ਚ ਪੰਜਾਬ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਕੇਸ ਨੂੰ ਸੁਲਝਾਇਆ ਸੀ। ਉਤੋਂ ਸਾਹਮਣੇ ਆਇਆ ਕਿ ਇਹਨਾਂ ਦੇ ਪਿਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੱਥ ਸੀ। ਪਾਕਿ ਏਜੰਸੀ ਆਈਐਸਆਈ ਨੇ ਕੇਐਲਐਫ਼ ਦੇ ਜ਼ਰੀਏ ਪੰਜਾਬ ‘ਚ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ ਰਚੀ ਸੀ। ਜਾਂਚ ਦੋ ਦੋਰਾਨ ਟਾਰਗੇਟ ਕਿਲਿੰਗ ਅਤੇ ਅੰਮ੍ਰਿਤਸਰ ਹਮਲੇ ਵਿਚ ਕਾਫ਼ੀ ਸਮਾਨਤਾਵਾਂ ਦਿਖ ਰਹੀਆਂ ਹਨ। ਉਹਨਾਂ ਅੱਠਾਂ ਵਾਰਦਾਤਾਂ ਨੂੰ ਹਰਦੀਪ ਸ਼ੇਰਾ ਅਤੇ ਰਮਨਦੀਪ ਕਨੇਡੀਅਨ ਨੇ ਅੰਜਾਮ ਦਿਤਾ ਸੀ।
ਐਨਆਈਏ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਹਰ ਵਾਰਦਾਤ ਤੋਂ ਪਹਿਲਾ ਉਹ ਮੋਟਰਸਾਇਕਲ ਚੋਰੀ ਕਰਦੇ ਅਤੇ ਕੰਮ ਹੋਣ ਤੋਂ ਬਾਅਦ ਕੁਤੇ ਸੁੱਟ ਦਿਤਾ ਜਾਂਦਾ ਸੀ। ਵਾਰਦਾਤ ਤੋਂ ਬਾਅਦ ਜਿਹੜੀ ਗੱਡੀ ਵਿਚ ਉਹਨਾਂ ਨੇ ਜਾਣ ਹੁੰਦਾ ਸੀ, ਉਸ ਨੂੰ ਤਿੰਨ ਚਾਰ ਕਿਲੋਮੀਟਰ ਦੂਰ ਖੜਾ ਕੀਤਾ ਜਾਂਦਾ ਸੀ, ਤਾਂਕਿ ਨਾਕੇ ਤੋਂ ਬਚ ਸਕੇ। ਇਨ੍ਹਾ ਹੀ ਨਹੀਂ ਪੁਲਿਸ ਨੂੰ ਵਾਰਦਾਤ ਦੇ ਨੇੜੇ-ਤੇੜੇ ਦੇ ਮੋਬਾਇਲ ਡੰਪ ਤੋਂ ਕਦੇ ਵੀ ਕੋਈ ਮੱਦਦ ਨਹੀਂ ਮਿਲੀ ਕਿਉਂਕਿ ਦੋਨੇ ਦੋਸ਼ੀ ਵਾਰਦਾਤ ਤੋਂ ਕੁਝ ਸਮੇਂ ਪਹਿਲਾ ਅਤੇ ਬਾਅਦ ਵਿਚ ਮੋਬਾਇਲ ਫੋਨ ਦਾ ਪ੍ਰਯੋਗ ਨਹੀਂ ਕਰਦੇ ਸੀ।
ਇਨ੍ਹਾ ਹੀ ਨਹੀਂ, ਪਾਕਿਸਤਾਨ ਵਿਚ ਅਪਣੇ ਸੀਨੀਅਰ ਨਾਲ ਗੱਲਬਾਤ ਕਰਨ ਲਈ ਵੀ ਉਹਨਾਂ ਨੇ ਦੋ ਸ਼ੋਸ਼ਲ ਮੀਡੀਆ ਐਪ ਦਾ ਪ੍ਰਯੋਗ ਕੀਤਾ ਸੀ। ਐਨਆਈਏ ਦੁਆਰਾ ਦਾਇਰ ਚਾਰਜਸ਼ੀਟ ਦੇ ਮੁਤਾਬਿਕ ਆਈਐਸਆਈ ਦੁਆਰਾ ਕਰਵਾਈ ਟਾਰਗੇਟ ਕਿਲਿੰਗ ਦਾ ਮਕਸਦ ਸੂਬੇ ‘ਚ ਫਿਰਕੂ ਸਦਭਾਵਾ ਗੜਬੜੀ ਪੈਦਾ ਕਰਨਾ ਸੀ।