ਘਰ ਦੀ ਛੱਤ ’ਤੇ ਇਹ ਸੋਲਰ ਸਿਸਟਮ ਲਗਾ ਕੇ ਕਰੋ ਕਮਾਈ   

ਏਜੰਸੀ

ਖ਼ਬਰਾਂ, ਪੰਜਾਬ

ਉੱਚ-ਟੈਨਸ਼ਨ ਕਨੈਕਸ਼ਨ ਦੇ ਮਾਮਲੇ ਵਿਚ ਇਕਰਾਰਨਾਮੇ ਦੀ ਮੰਗ 2 ਮੈਗਾਵਾਟ ਤੋਂ ਵੱਧ ਨਹੀਂ ਹੋਵੇਗੀ।

Rooftop solar new plan

ਚੰਡੀਗੜ੍ਹ (ਬਾਂਸਲ): ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚ.ਈ.ਆਰ.ਸੀ.) ਨੇ ‘ਨੈੱਟ ਮੀਟਰਿੰਗ ਰੈਗੂਲੇਸ਼ਨਜ਼ -2018’ ਨੂੰ ਸੂਚਿਤ ਕੀਤਾ ਹੈ, ਜਿਸ ਤਹਿਤ ਹਰਿਆਣਾ ਦੇ ਖਪਤਕਾਰਾਂ ਨੂੰ ਆਪਣੇ ਘਰਾਂ ਵਿੱਚ ਸੋਲਰ ਛੱਤ ਲਗਾਉਣ ਦੀ ਆਗਿਆ ਹੈ। ਇਹ ਨਿਯਮ ਵਿੱਤੀ ਸਾਲ 2021-22 ਤੱਕ ਲਾਗੂ ਰਹਿਣਗੇ। ਐਚ.ਈ.ਆਰ.ਸੀ. ਚੇਅਰਮੈਨ ਡੀ.ਐੱਸ. ਢੇਸੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਨੈੱਟ-ਮੀਟਰਿੰਗ ਸਿਸਟਮ ਖਪਤਕਾਰਾਂ ਦੇ ਬਿਜਲੀ ਬਿੱਲਾਂ ਨੂੰ ਘਟਾਏਗਾ।

ਅਰਜ਼ੀ ਫਾਰਮ ਦੇ ਨਾਲ ਇਕ ਹਜ਼ਾਰ ਰੁਪਏ ਫੀਸ ਵੀ ਦੇਣੀ ਪਵੇਗੀ। ਇੱਥੇ ਇਹ ਵਰਣਨਯੋਗ ਹੈ ਕਿ ਪਿਛਲੇ ਨੈਟ-ਮੀਟਰਿੰਗ ਰੈਗੂਲੇਸ਼ਨਜ਼-2014 ਦੇ ਤਹਿਤ ਇਕੋ ਯੋਗ ਖਪਤਕਾਰ ਲਈ ਵੱਧ ਤੋਂ ਵੱਧ ਸਥਾਪਤ ਸਮਰੱਥਾ ਇਕ ਮੈਗਾਵਾਟ ਤੋਂ ਵੱਧ ਨਹੀਂ ਹੋ ਸਕਦੀ, ਜਿਸ ਨੂੰ ਹੁਣ ਨਵੇਂ ਨਿਯਮਾਂ ਵਿਚ 2 ਮੈਗਾਵਾਟ ਤੱਕ ਸੋਧਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।