ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਹਿੰਦੂ ਯਾਤਰੀਆਂ ਦਾ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਰਵਾਨਾ
127 ਵਿਚੋਂ 96 ਯਾਤਰੀਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ
ਅੰਮ੍ਰਿਤਸਰ: ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਹਿੰਦੂ ਯਾਤਰੀਆਂ ਦਾ ਇਕ ਜੱਥਾ ਅੱਜ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਆਪਣੇ ਧਾਰਮਿਕ ਦਰਸ਼ਨ ਕਰਨ ਲਈ ਰਵਾਨਾ ਹੋਇਆ। ਦੱਸ ਦੇਈਏ ਕਿ ਇਸ ਦੇ ਲਈ ਕੁੱਲ 127 ਦੇ ਕਰੀਬ ਯਾਤਰੀਆਂ ਵੱਲੋਂ ਵੀਜ਼ੇ ਲਈ ਅਪਲਾਈ ਕੀਤਾ ਗਿਆ ਸੀ ਪਰ ਪਾਕਿਸਤਾਨੀ ਅੰਬੈਸੀ ਵੱਲੋ 96 ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਦਿੱਤਾ ਗਿਆ ਹੈ।
ਇਸ ਜੱਥੇ ਦੀ ਅਗਵਾਈ ਯੁਧਿਸ਼ਟਰ ਲਾਲ ਸਦਾਨੀ ਕਰ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਯਾਤਰੀਆਂ ਨੇ ਦੱਸਿਆ ਕਿ ਉਹ 314 ਜਨਮ ਦਿਹਾੜਾ ਸ਼ਿਵ ਅਵਤਾਰ ਸਤਿਗੁਰੂ ਸੰਤ ਸਦਾਰਾਮ ਸਾਹਿਬ ਸ਼ਦਾਨੀ ਦਰਬਾਰ ਹਯਾਤ ਪਿਤਾਫ਼ੀ ਮਨਾਉਣ ਲਈ ਪਾਕਿਸਤਾਨ ਜਾ ਰਹੇ ਹਨ।
ਇਹ ਜਥਾ ਪਾਕਿਸਤਾਨ ਦੇ ਵੱਖ ਵੱਖ ਸੂਬਿਆਂ ਵਿਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 3 ਦਸੰਬਰ ਨੂੰ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ। ਇਸ ਮੌਕੇ ਅਟਾਰੀ ਵਾਹਘਾ ਬਾਰਡਰ ’ਤੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਦੱਸਿਆ ਕਿ ਇਹਨਾਂ ਯਾਤਰੀਆਂ ਨੂੰ 10 ਦਿਨ ਦਾ ਵੀਜ਼ਾ ਮਿਲਿਆ ਹੈ।