ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਬਰਗਾੜੀ ਮੋਰਚੇ ਦੀਆਂ ਵੱਖ-ਵੱਖ ਮੀਟਿੰਗਾਂ ਬੁਲਾਉਣ ‘ਤੇ ਲਗਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸ਼੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥ ਵਿਚ ਏਕਤਾ ਨੂੰ ਮੁੱਖ...

ਜਗਤਾਰ ਸਿੰਘ ਹਵਾਰਾ

ਨਵੀਂ ਦਿੱਲੀ (ਭਾਸ਼ਾ) : ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥ ਵਿਚ ਏਕਤਾ ਨੂੰ ਮੁੱਖ ਰੱਖਦਿਆਂ ਵੱਖ-ਵੱਖ ਧਿਰਾਂ ਵੱਲੋਂ ਬਰਗਾੜੀ ਮੋਰਚੇ ਸਬੰਧੀ ਮੀਟਿੰਗਾਂ ਬੁਲਾਏ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਜੇਲ੍ਹ ਵਿੱਚੋਂ ਭੇਜੇ ਲਿਖਤੀ ਸੁਨੇਹੇ ਰਾਹੀਂ ਜਥੇਦਾਰ ਹਵਾਰਾ ਨੇ ਕਿਹਾ ਕਿ ਜਥੇਦਾਰ ਮੰਡ, ਜਥੇਦਾਰ ਦਾਦੂਵਾਲ ਅਤੇ ਭਾਈ ਬੂਟਾ ਸਿੰਘ ਰਣਸੀਂਹ ਵੱਲੋਂ ਵੱਖਰੇ ਤੌਰ ‘ਤੇ ਪ੍ਰੋਗਰਾਮ ਦਿੱਤੇ ਜਾਣ ਨਾਲ ਸਿੱਖ ਸੰਗਤਾਂ  ਵਿੱਚ ਦੁਬਿਧਾ ਪੈਦਾ ਹੋ ਰਹੀ ਹੈ ਅਤੇ ਫੁੱਟ ਪੈਣ ਦੀ ਵੀ ਸੰਭਾਵਨਾ ਹੈ,

ਜਿਸ ਕਾਰਨ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਾਸ ਦੋਵਾਂ ਧਿਰਾਂ ਨੂੰ ਨਿਰਦੇਸ਼ ਦਿੰਦਾ ਹਾਂ ਕਿ ਬਰਗਾੜੀ ਮੋਰਚੇ ਦੇ ਸੰਬਧ ਵਿਚ ਅਪਣੇ ਤੌਰ ‘ਤੇ ਕੋਈ ਧਿਰ ਮੀਟਿੰਗ ਨਾ ਬੁਲਾਏ, ਇਸ ਸੰਬੰਦੀ ਸਾਂਝੇ ਤੌਰ ‘ਤੇ ਅਗਲੇ ਪ੍ਰੋਗਰਾਮ ਵਿਚਾਰ ਵਟਾਂਦਰੇ ਤੋਂ ਬਾਅਦ ਛੇਤੀ ਹੀ ਦਿੱਤਾ ਜਾਵੇਗਾ। ਯਾਦ ਰਹੇ ਕਿ ਪਿਛਲੇ ਦਿਨੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਵਿੱਚੋਂ ਭੇਜੇ ਇੱਕ ਪੱਤਰ ਰਾਂਹੀਂ ਅਗਲ ਸੰਘਰਓਸ਼ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਏ ਜਾਣ ਦਾ ਵੀ ਐਲਾਨ ਕੀਤਾ ਹੈ,

ਜਿਸ ਦੀ ਸਹਿਮਤੀ ਤੋਂ ਬਿਨ੍ਹਾ ਕੋਈ ਵੀ ਫ਼ੈਸਲਾ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਹੋਈ ਹੈ।