ਪਟਿਆਲਾ 'ਚ ਘਰ ਤੋਂ ਬਾਹਰ ਜਾਗੋ ਵੇਖਣ ਗਈ ਲੜਕੀ ਨਾਲ ਦੋ ਨੌਜਵਾਨਾਂ ਨੇ ਕੀਤਾ ਜਬਰ-ਜਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲੇ ਦੀ ਤੁਰੰਤ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

photo

 

ਪਟਿਆਲਾ: ਪਟਿਆਲਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ  ਘਰ ਦੇ ਬਾਹਰ ਜਾਗੋ ਦੇਖਣ ਗਈ 12 ਸਾਲਾ ਲੜਕੀ ਨੂੰ ਦੋ ਨੌਜਵਾਨਾਂ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਵੇਂ ਮੁਲਜ਼ਮ ਲੜਕੀ ਨੂੰ ਉਸ ਦੇ ਘਰ ਦੇ ਬਾਹਰ ਗੰਭੀਰ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ।

 ਪੜ੍ਹੋ ਪੂਰੀ ਖਬਰ: ਕੈਨੇਡਾ ’ਚ ਲਾਪਤਾ ਹੋਈ ਭਾਰਤੀ ਮੂਲ ਦੀ 25 ਸਾਲਾ ਮਹਿਲਾ ਯਸ਼ਿਕਾ ਗੁਪਤਾ 

ਲੜਕੀ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਦੋਵਾਂ ਮੁਲਜ਼ਮ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।

 

 ਪੜ੍ਹੋ ਪੂਰੀ ਖਬਰ: ਪਤੀ ਨੇ ਕੁਹਾੜੀ ਨਾਲ ਵੱਡੀ ਪਤਨੀ, ਪੁੱਤ ਤੇ ਧੀ, ਲਾਸ਼ਾਂ ਘਰ ’ਚ ਹੀ ਦੱਬੀਆਂ, ਦੋ ਮਹੀਨਿਆਂ ਬਾਅਦ ਕੱਢੀਆਂ ਲਾਸ਼ਾਂ 

ਜਾਂਚ ਅਧਿਕਾਰੀ ਪੁਲੀਸ ਚੌਕੀ ਬਲਵੇਦਾ ਦੇ ਇੰਚਾਰਜ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਲੜਕੀ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਲੜਕੀ ਦੇ ਘਰ ਨੇੜੇ ਜਾਟਾਂ ਦੇ ਘਰ ਹਨ, ਜਿੱਥੇ ਸ਼ਨੀਵਾਰ ਰਾਤ ਕਰੀਬ 9 ਵਜੇ ਵਿਆਹ ਸਮਾਗਮ ਦੇ ਤਹਿਤ ਜਾਗੋ ਕੱਢੀ ਜਾ ਰਹੀ ਸੀ। ਜਾਗੋ ਦੇਖਣ ਲਈ ਲੜਕੀ ਵੀ ਘਰੋਂ ਬਾਹਰ ਗਈ ਸੀ। ਇਸੇ ਦੌਰਾਨ ਮੌਕਾ ਪਾ ਕੇ ਕਾਰ ਵਿੱਚ ਬੈਠੇ ਦੋ ਨੌਜਵਾਨਾਂ ਅਮਨਦੀਪ ਸਿੰਘ (23) ਅਤੇ ਦਲਬੀਰ ਸਿੰਘ (22) ਨੇ ਲੜਕੀ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਅਗਵਾ ਕਰ ਲਿਆ। ਮੁਲਜ਼ਮ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਨੇੜਲੇ ਖੇਤਾਂ ਵਿੱਚ ਲੈ ਗਏ ਅਤੇ ਉਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।