ਸ਼੍ਰੋਮਣੀ ਅਕਾਲੀ ਦਲ (ਅ) ਦਾ ਪਹਿਲਾ ਪੰਜ ਮੈਂਬਰੀ ਜਥਾ ਗ੍ਰਿਫ਼ਤਾਰੀਆਂ ਦੇਣ ਲਈ ਦਿੱਲੀ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੌਂ ਪਹਿਲਾ ਪੰਜ ਮੈਂਬਰੀ ਜਥਾ ਗ੍ਰਿਫ਼ਤਾਰੀਆ...

Simranjit Maan

ਅੰਮ੍ਰਿਤਸਰ: ਅੱਜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੌਂ ਪਹਿਲਾ ਪੰਜ ਮੈਂਬਰੀ ਜਥਾ ਗ੍ਰਿਫ਼ਤਾਰੀਆ ਦੇਣ ਲਈ ਦਿਲੀ ਰਵਾਨਾ ਕੀਤਾ ਗਿਆ। ਜਿਸ ਦੀ ਅਗਵਾਈ ਜਸਕਰਨ ਸਿੰਘ ਵੱਲੌਂ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੱਸਿਆ ਕਿ ਸਿੱਖ ਕੌਮ ਲਈ ਬੜਾ ਹੀ ਇਤਿਹਾਸਕ ਦਿਨ ਹੈ ਜੋ ਅੱਜ 1984 ਤੋਂ ਬਾਅਦ ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਕੀਤਾ ਜਾ ਰਿਹਾ ਹੈ। ਤਾਂ ਜੋ ਦਿਲੀ ਸਰਕਾਰ ਨੂੰ ਇਹ ਸੰਦੇਸ਼ ਮਿਲ ਸਕੇ ਕਿ ਉਹ ਨੋਜਵਾਨ ਸਿੰਘਾਂ ਦੇ ਕੀਤੇ ਪਰਚੇ ਰੱਦ ਕਰੇ।

ਸਿੱਖ ਇਕ ਅਜਿਹੀ ਕੌਮ ਹੈ, ਜਿਸ ਵੱਲੋਂ ਦੇਸ਼ ਦੀ ਹਰ ਜੰਗ ਵਿਚ ਦੇਸ਼ ਦੀ ਰੱਖਿਆ ਕੀਤੀ ਹੈ ਜੇਕਰ ਸਿੱਖ ਸਰਹੱਦਾ ‘ਤੇ ਆਪਣੇ ਜੌਹਰ ਦਿਖਾ ਸਕਦੇ ਹਨ ਤੇ ਜੇਕਰ ਮੋਦੀ ਸਰਕਾਰ ਉਹਨਾ ਨੂੰ ਨਾਲ ਲੈ ਕੇ ਚਲੇ ਤਾ ਸਿੱਖ ਕੌਮ ਦੇਸ਼ ਲਈ ਬਹੁਤ ਕੁਝ ਕਰ ਸਕਦੀ ਹੈ। ਇਸ ਸੰਬੰਧੀ ਉਹਨਾ ਚੀਨ ਅਤੇ ਭਾਰਤ ਸਰਕਾਰ ਨੂੰ ਵੀ ਲਿਖੀਆਂ ਹੈ ਕਿ ਜਦੌ ਕੀਤੇ ਵੀ ਕਸ਼ਮੀਰ ਅਤੇ ਲਦਾਖ ਦੇ ਮਸਲੇ ਦੀ ਗਲ ਚਲੇ ਤਾ ਉਹ ਸਿੱਖਾ ਦਾ ਇਕ ਵਫਦ ਨਾਲ ਜਰੂਰ ਲੈ ਕੇ ਜਾਣ। ਕਿਉਕਿ ਸਿਖ ਇਕ ਬਹਾਦਰ ਕੌਮ ਹੈ ਜਿਸਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਜਿਹਨਾ 1834 ਵਿਚ ਲਦਾਖ ਨੂੰ ਜਿੱਤਿਆ ਸੀ ਅਤੇ ਸਿਖ ਕੌਮ ਦਾ ਹਿਸਾ ਬਣਾਇਆ ਸੀ।

ਸਾਡੇ ਵਡੇਰਿਆਂ ਵਲੋਂ ਜਿਹੜੇ ਰਾਜ ਜੀਤੇ ਸਨ ਉਹਨਾਂ ਦੇ ਅਸੀ ਅੱਜ ਵੀ ਆਪਣਾ ਹੱਕ ਸਮਝਦੇ ਹਾ। ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੇ ਸ਼ਤਾਬਦੀ ਸਮਾਰੋਹ ਦੇ ਜਥੇ ਸੰਬਧੀ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਹਿੰਦੂਤਵ ਸਰਕਾਰ ਦੀ ਇਹ ਤਾਨਾਸ਼ਾਹੀ ਰਵੱਈਆ ਦੇ ਚਲਦਿਆਂ ਅਸੀ ਅਮਰੀਕਾ ਸਰਕਾਰ ਨੂੰ ਪਤਰ ਲਿਖ ਕੇ ਦਸਿਆ ਹੈ ਕਿ ਜੋ ਸਾਡੀਆਂ ਪਾਕਿਸਤਾਨ ਸਰਕਾਰ ਨਾਲ ਸੰਧਿਆ ਬਣਿਆ ਹਨ ਉਹਨਾ ਨੂੰ ਤੋੜ ਕੇ ਹਿੰਦ ਸਰਕਾਰ ਨੇ ਸਾਡੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਮਨਾ ਕੀਤਾ ਹੈ ਅਤੇ ਉਹ ਵੀ ਅਜਿਹੇ ਇਤਿਹਾਸਕ ਸਮਾਗਮ ਮੌਕੇ ਜੋ ਸ਼ਤਾਬਦੀ ਬਾਅਦ ਆਇਆ ਹੈ।

ਕੇਂਦਰ ਸਰਕਾਰ ਸਿਖਾ ਨਾਲ ਜਬਰ ਕਰ ਰਹੀ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਲਾਲ ਕਿਲੇ ਤੇ ਚੜਾਏ ਗਏ ਨਿਸ਼ਾਨ ਸਾਹਿਬ ਸੰਬਧੀ ਉਹਨਾ ਪੰਜਾ ਤਖਤਾ ਦੇ ਜਥੇਦਾਰਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਚੁੱਪੀ ਤੋੜ ਕੇ ਇਸ ਸੰਬਧੀ ਗਲਬਾਤ ਕਰਨ।