ਪਠਾਨਕੋਟ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਆਏ ਪੰਜ ਨੌਜਵਾਨ ਹਿਰਾਸਤ 'ਚ ਲਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ

Pathankot police took five youths from Jammu and Kashmir

ਗੁਰਦਾਸਪੁਰ/ਪਠਾਨਕੋਟ : ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ ਇਕ ਕਾਰ 'ਚ ਪਠਾਨਕੋਟ ਆਏ ਸਨ ਅਤੇ ਲੋਕਾਂ ਕੋਲੋਂ ਸ਼ਿਮਲਾ, ਚੰਡੀਗੜ੍ਹ, ਧਰਮਸ਼ਾਲਾ ਅਤੇ ਹੋਰ ਥਾਵਾਂ ਬਾਰੇ ਪੁੱਛ ਰਹੇ ਹਨ। ਇਸ 'ਤੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ਮਮੂੰਨ ਪੁਲਿਸ ਸੂਚਿਤ ਕੀਤਾ। ਪੁਲਿਸ ਦੀ ਇਕ ਟੀਮ ਨੇ ਮੌਕੇ ਪਹੁੰਚ ਕੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।

ਸਾਰੇ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਜੇ ਮਾਮਲਿਆਂ 'ਚ ਕੁੱਝ ਵੀ ਦੱਸਣ ਤੋਂ ਬਚ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਪੰਜ ਜਣਿਆਂ ਨੇ ਕੈਂਟ ਦੇ ਕੋਲ ਲੋਕਾਂ ਤੋਂ ਹਿਮਾਚਲ ਜਾਣ ਦਾ ਰਸਤਾ ਪੁਛਿਆ। ਇਸ 'ਤੇ ਲੋਕਾਂ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ। ਉਨ੍ਹਾਂ ਨੇ ਇਸ ਦੀ ਸੂਚਨਾ ਫ਼ੌਜ ਤੇ ਪੁਲਿਸ ਨੂੰ ਦਿਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਪੰਜ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਪੁਛਗਿੱਛ 'ਚ ਉਨ੍ਹਾਂ ਨੇ ਦਸਿਆ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦੇ ਹਨ ਤੇ ਹਿਮਾਚਲ 'ਚ ਦਰੱਖ਼ਤ ਲਗਾਉਣ ਲਈ ਜਾ ਰਹੇ ਸਨ।

ਐਸਐਚਓ ਹਰਪ੍ਰੀਤ ਕੌਰ ਕੋਲੋਂ ਜਦੋਂ ਫੜੇ ਗਏ ਲੋਕਾਂ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਜ਼ਿਆਦਾ ਕੁੱਝ ਦੱਸਣ ਤੋਂ ਇਨਕਾਰ ਕਰ ਦਿਤਾ। ਕਿਹਾ ਕਿ ਸ਼ੱਕੀਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਛਗਿੱਛ ਤੇ ਜਾਂਚ ਤੋਂ ਬਾਅਦ ਉਹ ਕੁੱਝ ਜ਼ਿਆਦਾ ਦੱਸ ਸਕਣਗੇ।
ਕੈਪਸ਼ਨ23ਮਾਰਚ07
ਨੌਜਵਾਨ" ਤੋਂ ਪੁੱਛਗਿੱਛ ਕਰਦ ਹੋਈ ਪੁਲੀਸ ਪਾਰਟੀ।