ਖੰਨਾ ਦੇ ਸ਼ੋਅਰੂਮ ਅਤੇ ਗੋਦਾਮਾਂ ਵਿਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਗ ਬੁਝਾਉਣ ਲਈ 12-14 ਫਾਇਰ ਬ੍ਰਿਗੇਡ ਗੱਡੀਆਂ ਮੰਗਵਾਈਆਂ

Khanna's showroom and godown fire

ਖੰਨਾ- ਸੋਮਵਾਰ ਸ਼ਾਮ ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਸਥਿਤ ਸਮਰਾਲਾ ਰੋਡ ਤੇ ਇਕ ਹਾਰਡਵੇਅਰ ਸਮਾਨ ਅਤੇ ਪਲਾਈਵੁੱਡ ਗੋਦਾਮਾਂ ਵਿਚ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ। ਅੱਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਲਈ 12-14 ਫਾਇਰ ਬ੍ਰਿਗੇਡ ਗੱਡੀਆਂ ਮੰਗਵਾਈਆ ਗਈਆਂ। ਫਾਇਰ ਅਫ਼ਸਰ ਨੇ ਦੱਸਿਆ ਕਿ ਜਦ ਅੱਗ ਕਾਫ਼ੀ ਫੈਲ ਗਈ ਤਾਂ ਉਹਨਾਂ ਨੇ ਖੰਨਾ ਤੋਂ 3 ਫਾਇਰ ਬ੍ਰਿਗੇਡ, ਸਮਰਾਲਾ ਤੋਂ 2, ਮੰਡੀ ਗੋਬਿੰਦਗੜ੍ਹ ਤੋਂ 2 ਅਤੇ ਹੋਰ ਵੱਖ-ਵੱਖ ਨੇੜਲੇ ਸ਼ਹਿਰਾਂ ਤੋਂ ਫਾਇਰ ਟੈਂਡਰ ਮੰਗਵਾਏ। ਗੋਦਾਮਾਂ ਅਤੇ ਸ਼ੋਅਰੂਮ ਦੇ ਮਾਲਕ ਹੁਕਮ ਚੰਦ ਅਤੇ ਉਹਨਾਂ ਦੇ ਪੁੱਤਰ ਨੇ ਦੱਸਿਆ ਕਿ ਗੋਦਾਮਾਂ ਵਿਚ ਹਾਰਡਵੇਅਰ, ਪੇਂਟ ਫਰਨੀਚਰ ਆਦਿ ਸ਼ਾਮਲ ਸਨ।

ਉਹਨਾਂ ਨੇ ਦੱਸਿਆ ਕਿ ਸਾਡੇ ਵਿਭਾਗ ਦੇ ਲਗਭਗ 50 ਅਧਿਕਾਰੀ ਅੱਗ ਬੁਝਾਉਣ ਲਈ ਲੱਗੇ ਹੋਏ ਸਨ ਜੋ ਕਿ ਤਕਰੀਬਨ ਸ਼ਾਮ 6:00 ਵਜੇ ਲੱਗੀ ਸੀ। ਗੋਦਾਮਾਂ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਕੰਟਰੋਲ ਕਰਨ ਵਿਚ ਕਿੰਨੀ ਦਿੱਕਤ ਆਈ ਜਿਵੇਂ ਕਿ ਇਮਾਰਤ ਦੀ ਤੀਜੀ ਮੰਜ਼ਲ ਤੇ ਵੀ ਅੱਗ ਲੱਗੀ ਸੀ। ਅਸੀਂ ਸੜਕਾ ਰਾਹੀਂ ਪਾਣੀ ਦੀਆਂ ਪਾਈਪਾਂ ਤੀਜੀ ਮੰਜ਼ਲ ਤੱਕ ਪਹੁੰਚਾਉਣ ਵਿਚ ਸਫ਼ਲ ਹੋਏ। ਫਾਇਰ ਅਫ਼ਸਰ ਨੇ ਦੱਸਿਆ ਕਿ ਉਹਨਾਂ ਨੇ ਅੱਗ ਨੂੰ ਇਲੈਕਟ੍ਰੋਨਿਕ ਸ਼ੋਅਰੂਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਬਜ਼ੇ ਵਿਚ ਕਰ ਲਿਆ।