ਬਠਿੰਡਾ ਦੀ ਤਸਵੀਰ ਬਾਰੇ ਸਮਾਜ ਸੇਵੀ ਜੌਹਲ ਨਾਲ ਸਿੱਧੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇਕ ਚੰਗੀ ਖ਼ਬਰ ਇਹ ਆਈ ਕਿ ਜ਼ਿਲ੍ਹਾ ਬਠਿੰਡਾ ਹਾਲੇ ਵੀ ਕੋਰੋਨਾ ਮੁਕਤ ਹੈ, ਇੱਥੇ ਸਾਰੇ ਸ਼ੱਕੀ ਮਰੀਜ਼ ਕੋਰੋਨਾ ਨੈਗੇਟਿਵ ਪਾਏ ਗਏ ਹਨ।

Photo

ਚੰਡੀਗੜ੍ਹ: ਬਠਿੰਡਾ ਦੀ ਤਸਵੀਰ ਬਾਰੇ ਸਮਾਜ ਸੇਵੀ ਜੌਹਲ ਨਾਲ ਸਿੱਧੀ ਗੱਲਬਾਤ ਚੰਡੀਗੜ੍ਹ: ਕੋਰੋਨਾ ਦੇ ਵਧ ਰਹੇ ਕਹਿਰ ਦੌਰਾਨ ਪੰਜਾਬ ਵਿਚ ਇਕ ਚੰਗੀ ਖ਼ਬਰ ਇਹ ਆਈ ਕਿ ਜ਼ਿਲ੍ਹਾ ਬਠਿੰਡਾ ਹਾਲੇ ਵੀ ਕੋਰੋਨਾ ਮੁਕਤ ਹੈ, ਇੱਥੇ ਸਾਰੇ ਸ਼ੱਕੀ ਮਰੀਜ਼ ਕੋਰੋਨਾ ਨੈਗੇਟਿਵ ਪਾਏ ਗਏ ਹਨ। ਜਿੰਨੀ ਪੰਜਾਬ ਨੂੰ ਕੋਰੋਨਾ ਵਾਇਰਸ ਦੀ ਫਿਕਰ ਹੈ, ਓਨੀ ਫਿਕਰ ਭੁੱਖਮਰੀ ਦੀ ਵੀ ਹੈ। ਕਈ ਥਾਵਾਂ ‘ਤੇ ਰਾਸ਼ਣ ਦੀ ਸਮੱਸਿਆ ਆ ਰਹੀ ਹੈ ਤੇ ਲੋੜਵੰਦਾਂ ਤੱਕ ਰਾਸ਼ਣ ਨਹੀਂ ਪਹੁੰਚ ਰਿਹਾ।

ਇਸ ਸਭ ਦਾ ਸੱਚ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਬਠਿੰਡਾ ਤੋਂ ਸਮਾਜ-ਸੇਵੀ ਜੈਜੀਤ ਸਿੰਘ ਜੌਹਲ ਨਾਲ ਗੱਲਬਾਤ ਕੀਤੀ। ਜੈਜੀਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਅੱਜ ਉਹਨਾਂ ਦਾ ਜ਼ਿਲ੍ਹਾ ਕੋਰੋਨਾ ਮੁਕਤ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਦੇਸ਼ ਵਿਚ ਸਭ ਤੋਂ ਪਹਿਲਾਂ ਲੌਕਡਾਊਨ/ਕਰਫਿਊ ਲਗਾਇਆ, ਜਿਸ ਦਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ।

ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤੀ ਵਰਤਣ ਦੇ ਆਦੇਸ਼ ਦਿੱਤੇ ਸਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਤਰ੍ਹਾਂ ਦਾ ਰਾਸ਼ਣ ਵੰਡਿਆ ਜਾ ਰਿਹਾ ਹੈ। ਜਿਸ ਵਿਚ ਪਹਿਲਾ ਸੁੱਕਾ ਰਾਸ਼ਣ ਪ੍ਰਾਈਵੇਟ ਫੰਡ ਨਾਲ ਤਿਆਰ ਕੀਤਾ ਗਿਆ ਹੈ। ਦੂਜਾ ਰਾਸ਼ਣ ਧਾਰਮਿਕ ਸੰਸਥਾਵਾਂ ਵੱਲੋਂ ਲੰਗਰ ਵਜੋਂ ਦਿੱਤਾ ਜਾ ਰਿਹਾ ਹੈ ਤੇ ਤੀਜਾ ਰਾਸ਼ਨ ਸਰਕਾਰ ਵੱਲੋਂ ਵੰਡਿਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਬਠਿੰਡਾ ਵਿਚ ਕਮਜ਼ੋਰ ਵਰਗਾਂ ਦੇ ਇਲਾਕਿਆਂ ਵਿਚ ਰਾਸ਼ਣ ਦੀ ਸੇਵਾ ਕਰ ਰਹੇ ਹਨ। ਇਹ ਰਾਸ਼ਣ ਇਕ ਹਫ਼ਤੇ ਲਈ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਾਂਗਰਸ ਸਰਕਾਰ ਵੱਲੋਂ ਹਰੇਕ ਨੂੰ ਰਾਸ਼ਣ ਦਿੱਤਾ ਜਾ ਰਿਹਾ ਹੈ, ਇਸ ਦੌਰਾਨ ਸਿਆਸਤ ਨੂੰ ਵੱਖ ਰੱਖਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀਂ ਇਕ ਅਕਾਲੀ ਆਗੂ ਨੇ ਫਰਜ਼ੀ ਵੀਡੀਓ ਸ਼ੇਅਰ ਕਰਵਾਈ ਸੀ ਕਿ ਕਾਂਗਰਸ ਪਾਰਟੀ ਸਿਰਫ ਅਪਣੇ ਵਰਕਰਾਂ ਨੂੰ ਹੀ ਰਾਸ਼ਣ ਦੇ ਰਹੀ ਹੈ।

ਉਹਨਾਂ ਕਿਹਾ ਕਿ ਇਹ ਬਿਲਕੁਲ ਗਲਤ ਹੈ। ਜਦੋਂ ਉਹ ਉਹਨਾਂ ਦੇ ਘਰ ਰਾਸ਼ਣ ਦੇਣ ਗਏ ਤਾਂ ਦੇਖਿਆ ਕਿ ਉਹਨਾਂ ਦੇ ਘਰ 2 ਮਹੀਨੇ ਦਾ ਰਾਸ਼ਣ ਪਿਆ ਸੀ। ਉਹਨਾਂ ਨੇ ਦੱਸਿਆ ਕਿ ਉਹ ਹਰ ਪਾਰਟੀ ਦੇ ਖੇਤਰ ਵਿਚ ਘਰ-ਘਰ ਜਾ ਕੇ ਰਾਸ਼ਣ ਵੰਡ ਰਹੇ ਹਨ। ਇਸ ਦੌਰਾਨ ਉਹ ਰਾਸ਼ਣ ਦੇ ਨਾਲ-ਨਾਲ ਸਬਜ਼ੀਆਂ ਤੇ ਫਲ ਵੀ ਵੰਡ ਰਹੇ ਹਨ। ਇਹ ਸਬਜ਼ੀਆਂ ਕਿਸਾਨਾਂ ਤੋਂ ਲ਼ਈਆਂ ਜਾ ਰਹੀਆਂ ਹਨ ਤੇ ਉਹ ਮੰਡੀਆਂ ਵਿਚ ਸਬਜ਼ੀਆਂ ਭੇਜਣ ਤੋਂ ਪਰਹੇਜ਼ ਕਰ ਰਹੇ ਹਨ।

ਇਸ ਦੌਰਾਨ ਉਹ ਜ਼ਿਲ੍ਹੇ ਤੋਂ ਬਾਹਰੋਂ ਕੁਝ ਨਹੀਂ ਮੰਗਵਾ ਰਹੇ ਸਾਰੀਆਂ ਵਸਤਾਂ ਜ਼ਿਲ੍ਹੇ ਵਿਚੋਂ ਹੀ ਲਈਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਕਿਸਾਨਾਂ ਨੂੰ ਵੀ ਉਹਨਾਂ ਦੀ ਮਿਹਨਤ ਦਾ ਮੁੱਲ ਮਿਲ ਰਿਹਾ ਹੈ। ਇਸ ਦੌਰਾਨ ਸਰਕਾਰ ਵੱਲੋਂ ਪ੍ਰਸ਼ਾਸਨ ਅਤੇ ਗੁਰਦੁਆਰਾ ਸਾਹਿਬ ਲਈ ਫੰਡ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੋਈ ਵੀ ਫੰਡ ਨਹੀਂ ਜਾਰੀ ਕੀਤਾ ਗਿਆ।