ਚੰਡੀਗੜ੍ਹ ਨਗਰ ਨਿਗਮ ਵਲੋਂ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਲਗਾਇਆ 29 ਹਜ਼ਾਰ ਦਾ ਜੁਰਮਾਨਾ
ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂ ’ਤੇ 29 ਹਜ਼ਾਰ 390 ਰੁਪਏ ਦਾ ਚਲਾਨ ਕੱਟ ਕੇ ਨੋਟਿਸ ਭੇਜਿਆ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਸਹੁੰ ਚੁੱਕ ਸਮਾਗਮ ਵਿਵਾਦਾਂ ਵਿਚ ਘਿਰ ਗਿਆ ਹੈ। ਦਰਅਸਲ ਚੰਡੀਗੜ੍ਹ ਨਗਰ ਨਿਗਮ ਨੇ ਰਾਜਾ ਵੜਿੰਗ 'ਤੇ 29 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਚੰਡੀਗੜ੍ਹ ਨਗਰ ਨਿਗਮ ਨੇ ਇਹ ਜੁਰਮਾਨਾ ਪੰਜਾਬ ਕਾਂਗਰਸ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ 'ਚ ਬਿਨ੍ਹਾਂ ਮਨਜ਼ੂਰੀ ਤੋਂ ਪੋਸਟਰ ਅਤੇ ਬੈਨਰ ਲਗਾਉਣ 'ਤੇ ਲਗਾਇਆ ਹੈ। ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂ ’ਤੇ 29 ਹਜ਼ਾਰ 390 ਰੁਪਏ ਦਾ ਚਲਾਨ ਕੱਟ ਕੇ ਨੋਟਿਸ ਭੇਜਿਆ ਹੈ।
Raja Warring
ਇਸ ਪ੍ਰੋਗਰਾਮ ਲਈ ਸੈਕਟਰ-16 ਤੋਂ ਪੀਜੀਆਈ ਨੂੰ ਜਾਣ ਵਾਲੀ ਸੜਕ ਦੇ ਵਿਚਕਾਰ ਅਤੇ ਦੋ ਚੌਰਾਹਿਆਂ 'ਤੇ ਕਾਂਗਰਸ ਦੇ ਪੋਸਟਰ ਅਤੇ ਬੈਨਰ ਲਗਾਏ ਗਏ ਸਨ। ਜਦਕਿ ਬਿਨ੍ਹਾਂ ਮਨਜ਼ੂਰੀ ਸ਼ਹਿਰ ਵਿਚ ਇਸ਼ਤਿਹਾਰੀ ਬੋਰਡ ਲਗਾਉਣ ਦੀ ਕੋਈ ਇਜਾਜ਼ਤ ਨਹੀਂ ਹੈ।
Raja Waring
ਇਸ ਮੌਕੇ ਤਿੰਨ ਦਰਜਨ ਤੋਂ ਵੱਧ ਪੋਸਟਰ ਅਤੇ ਬੈਨਰ ਲਗਾਏ ਗਏ। ਸਵੇਰੇ ਹੀ ਕਿਸੇ ਨੇ ਕਮਿਸ਼ਨਰ ਆਨੰਦਿਤਾ ਮਿੱਤਰਾ ਨੂੰ ਮੋਬਾਈਲ ਫ਼ੋਨ 'ਤੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ 11 ਵਜੇ ਤੱਕ ਨਾਕਾਬੰਦੀ ਹਟਾਓ ਦਸਤੇ ਇਹਨਾਂ ਪੋਸਟਰਾਂ ਅਤੇ ਬੈਨਰਾਂ ਨੂੰ ਜ਼ਬਤ ਕਰ ਲਿਆ ਗਿਆ। ਕਾਰਵਾਈ ਕਰਨ ਲਈ ਨਗਰ ਨਿਗਮ ਦੇ ਕਬਜ਼ੇ ਹਟਾਓ ਦਸਤੇ ਦੇ ਇੰਚਾਰਜ ਸੁਨੀਲ ਦੱਤ ਵੀ ਮੌਕੇ ’ਤੇ ਪਹੁੰਚੇ। ਐਡਵਰਟਾਈਜ਼ਿੰਗ ਕੰਟਰੋਲ ਐਕਟ ਤਹਿਤ ਸ਼ਹਿਰ ਵਿਚ ਅਜਿਹੇ ਪੋਸਟਰ ਅਤੇ ਬੈਨਰ ਲਗਾਉਣ ਦੀ ਇਜਾਜ਼ਤ ਨਹੀਂ ਹੈ।
Raja Waring
ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿਗ ਦਾ ਤਾਜਪੋਸ਼ੀ ਸਮਾਗਮ ਸ਼ੁੱਕਰਵਾਰ ਨੂੰ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਗਨ ਵਿਖੇ ਹੋਇਆ, ਜਿਸ ਵਿਚ ਪੰਜਾਬ ਅਤੇ ਚੰਡੀਗੜ੍ਹ ਤੋਂ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ।