ਅੰਮ੍ਰਿਤਸਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ 'ਚ ਸੋਗ ਦੀ ਲਹਿਰ

photo

 

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ  ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਅੰਮ੍ਰਿਤਸਰ ਤੋਂ ਵਾਪਸ ਪਿੰਡ ਸਾਰੰਗੜਾ ਆ ਰਹੇ ਸਨ ਕਿ ਰਸਤੇ ਵਿਚ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਉੁਕਤ ਨੋਜਵਾਨਾਂ ਦੇ ਸਿਰ ਵਿਚ ਗੰਭੀਰ ਸੱਟਾ ਲੱਗੀਆਂ।

ਇਹ ਵੀ ਪੜ੍ਹੋ: ਸੋਮਾਲੀਆ ਦੀ ਜਵਾਬੀ ਗੋਲੀਬਾਰੀ 'ਚ 18 ਅੱਤਵਾਦੀਆਂ ਸਮੇਤ ਘੱਟੋ-ਘੱਟ 21 ਲੋਕ ਮਾਰੇ ਗਏ 

ਸਥਾਨਕ ਲੋਕਾਂ ਵਲੋਂ ਜ਼ਖ਼ਮੀ ਹੋਏ ਨੋਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਸਕੇ ਭਰਾ ਸਨ। ਮ੍ਰਿਤਕਾਂ ਦਾ ਪਹਿਚਾਣ ਸੁੱਖਾ ਸਿੰਘ ਪੁੱਤਰ ਸੁੱਚਾ ਸਿੰਘ ,ਸਾਜਨ ਸਿੰਘ ਪੁੱਤਰ ਸੁੱਚਾ ਸਿੰਘ (ਸਕੇ ਭਰਾ) ਅਤੇ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਾਰੰਗੜਾ, ਜਿਲ੍ਹਾ ਅੰਮ੍ਰਿਤਸਰ ਕੰਮ ਤੋਂ ਵਾਪਸ ਪਰਤ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਏ।

ਇਹ ਵੀ ਪੜ੍ਹੋ: ਆਕਸਫੋਰਡ ਯੂਨੀਵਰਸਿਟੀ ਨੇ ਮਲਾਲਾ ਯੂਸਫਜ਼ਈ ਨੂੰ 'ਆਨਰੇਰੀ ਫੈਲੋਸ਼ਿਪ' ਨਾਲ ਕੀਤਾ ਸਨਮਾਨਿਤ 

ਇਸ ਦੁਰਘਟਨਾ ਵਿਚ ਤਿੰਨਾਂ ਨੌਜਵਾਨਾਂ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ। ਸਥਾਨਕ ਲੋਕਾਂ ਵੱਲੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਘਟਨਾ ਉਪਰੰਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।