ਵਿਧਾਇਕ ਡਾ. ਰਾਜ ਵਲੋਂ ਵਧੀਆਂ ਤੇਲ ਕੀਮਤਾਂ ਵਿਰੁਧ ਪ੍ਰਦਰਸ਼ਨ
ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿੱਚ ਕਈ ਪਿੰਡਾਂ ਵਿੱਚ ਪਿੰਡ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਸੰਖਿਆ.......
ਹੁਸ਼ਿਆਰਪੁਰ - ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿੱਚ ਕਈ ਪਿੰਡਾਂ ਵਿੱਚ ਪਿੰਡ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਸੰਖਿਆ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ । ਇਸ ਮੌਕੇ ਡਾ. ਰਾਜ ਕੁਮਾਰ ਨੇ ਖੁਦ ਪਿੰਡਾਂ ਅਹਿਰਾਣਾ ਕਲਾਂ, ਬਿਹਾਲਾ, ਰਾਜਪੁਰ ਭਾਈਆਂ, ਬੋਹਣ, ਬਜਰਾਵਰ ਅਤੇ ਜੰਡੋਲੀ ਵਿੱਚ ਅਲਗ-ਅਲਗ ਤਰੀਕੇ ਦੇ ਨਾਲ ਰੋਸ਼ ਪ੍ਰਦਰਸ਼ਨ ਕਰਕੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਕਾਬੂ ਨਾ ਕਰਨ ਕਰਕੇ ਮੋਦੀ ਸਰਕਾਰ ਦੀ ਜਮ ਕੇ ਅਲੋਚਨਾ ਕੀਤੀ ।
ਇਸ ਮੌਕੇ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਕ ਪਿੰਡ ਵਿੱਚ ਮੋਟਰਸਾਇਕਲ ਚੁੱਕ ਕੇ ਰੋਸ਼ ਵਿਅਕਤ ਕੀਤਾ। ਇਸ ਮੋਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਸ ਤਰੀਕੇ ਨਾਲ ਵੱਧ ਰਹੀਆਂ ਹਨ, ਉਸਦੇ ਨਾਲ ਹੁਣ ਲੋਕ ਵਾਹਨ ਚਲਾ ਨਹੀਂ ਰਹੇ ਬਲਕਿ ਵਾਹਨ ਦਾ ਬੋਝ ਚੁੱਕ ਕੇ ਚਲੱਣ ਨੂੰ ਮਜਬੂਰ ਹਨ। ਇਸ ਕੜੀ ਦੇ ਤਹਿਤ ਹਲਕਾ ਚੱਬੇਵਾਲ ਦੇ ਅਲੱਗ ਅਲੱਗ ਪਿੰਡਾਂ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਗਏ ਹਨ।
ਡਾ. ਰਾਜ ਕੁਮਾਰ ਦੀ ਅਗੁਵਾਈ ਹੇਠ, ਕਾਂਗਰ੍ਰਸੀ ਵਰਕਰਾਂ ਦੁਆਰਾ ਸਿੰਬਲੀ, ਮੇਹਟੀਆਣਾ, ਫੁਗਲਾਣਾ, ਪੰਡੋਰੀ ਕੱਦ, ਜੈਤਪੁਰ, ਚਾਨਥੂ ਬ੍ਰਾਹਮਣਾ, ਜੱਟਪੁਰ ਅਤੇ ਪੰਚਨੰਗਲਾਂ ਪਿੰਡਾਂ ਵਿਚ ਬੜੀ ਸੰਖਿਆਂ ਵਿੱਚ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨਾਂ ਵਿੱਚ ਭਾਗ ਲਿਆ।