ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਬਿੱਟੂ ਦਾ ਨਾਭਾ ਜੇਲ ਵਿਚ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨਾਂ ਦੇ ਸਿੱਖ ਕੈਦੀਆਂ ਨੇ ਜੇਲ 'ਚ ਬੰਦ ਡੇਰਾ ਪ੍ਰੇਮੀ ਦੇ ਸਿਰ 'ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿਤਾ

Nabha Jail

ਨਾਭਾ (ਦਲਜਿੰਦਰ ਸਿੰਘ ਪੱਪੀ, ਬਲਵੰਤ ਹਿਆਣਾ) : ਨਾਭਾ ਜੇਲ 'ਚ ਡੇਰਾ ਪ੍ਰੇਮੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਡੇਰਾ ਪ੍ਰੇਮੀ ਦੀ ਪਹਿਚਾਣ ਮਹਿੰਦਰਪਾਲ ਸਿੰਘ ਬਿੱਟੂ ਵਜੋਂ ਹੋਈ ਹੈ ਅਤੇ ਉਹ ਜੇਲ੍ਹ ਵਿੱਚ ਬੇਅਦਬੀ ਦੇ ਮਾਮਲੇ 'ਚ ਬੰਦ ਸੀ। ਆਈ.ਜੀ. ਏ.ਐਸ.ਰਾਏ. ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸਿੱਖੀ ਸਰੂਪ ਵਾਲੇ ਦੋ ਕੈਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਅਤੇ ਜੇਲ 'ਚ ਬੰਦ ਡੇਰਾ ਪ੍ਰੇਮੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਸੀ।

ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨਾਂ ਦੇ ਸਿੱਖ ਕੈਦੀਆਂ ਨੇ ਜੇਲ 'ਚ ਬੰਦ ਡੇਰਾ ਪ੍ਰੇਮੀ ਦੇ ਸਿਰ 'ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿਤਾ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ 'ਤੇ ਜਾਂਚ ਰਿਪੋਰਟ ਮੰਗੀ ਹੈ, ਕਿਉਂਕਿ ਜੇਲ 'ਚ ਬੰਦ ਡੇਰਾ ਪ੍ਰੇਮੀ ਨੂੰ ਇਕ ਅਲੱਗ ਸੈੱਲ ਵਿਚ ਰਖਿਆ ਗਿਆ ਸੀ ਤਾਂ ਉਨ੍ਹਾਂ ਨੇ ਇਸ 'ਤੇ ਸਵਾਲ ਚੁਕਦਿਆਂ ਕਿਹਾ ਕਿ ਸੁਰੱਖਿਆ ਦੀ ਉਲੰਘਣਾ ਕਿਵੇਂ ਹੋਈ ਅਤੇ ਦੂਜੇ ਕੈਦੀ ਕਿਵੇਂ ਉਥੇ ਪਹੁੰਚਣ 'ਚ ਸਫ਼ਲ ਹੋਏ ਅਤੇ ਡੇਰਾ ਪ੍ਰੇਮੀ ਦਾ ਕਤਲ ਕਰ ਦਿਤਾ।